ਪੰਜਾਬ

ਮਨਜਿੰਦਰ ਸਿੰਘ ਸਿਰਸਾ ਵੱਲੋਂ ਮੁੱਖ ਮੰਤਰੀ ਚੰਨੀ ‘ਤੇ ਜਵਾਬੀ ਹਮਲਾ

ਚੰਨੀ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫੀ ਮੰਗਣ ਦੇ ਮਾਮਲੇ ਵਿਚ ਸਹਾਇਤਾ ਦੇਣ ਦੇ ਆਧਾਰਹੀਣ ਤੇ ਬੇਹੂਦਾ ਦੋਸ਼ ਲਗਾਏ : ਸਿਰਸਾ
ਚੰਨੀ ਮੁਆਫੀ ਮੰਗਣ ਜਾਂ ਫਿਰ ਕਾਨੁੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ
ਚੰਡੀਗੜ੍ਹ, 24 ਦਸੰਬਰ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫੀ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਜਰੀਵਾਲ ਦੀ ਸਹਾਇਤਾ ਕਰਨ ਬਾਰੇ ਲਾਏ ਦੋਸ਼ਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਜਾਂ ਤਾਂ ਜਨਤ ਮੁਆਫੀ ਮੰਗਣ ਜਾਂ ਫਿਰ ਕਾਨੁੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਸਵੇਰੇ ਆਪਣੀ ਪ੍ਰੈਸ ਕਾਨਫਰੰਸ ਵਿਚ ਲਗਾਏ ਦੋਸ਼ਾਂ ‘ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਸਿਰਸਾ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਚੰਨੀ ਨੇ ਕਿਸ ਆਧਾਰ ‘ਤੇ ਇਹ ਦਾਅਵਾ ਕੀਤਾ ਹੈ ਕਿ ਮੁਆਫੀਨਾਮਾ ਤਿਆਰ ਕਰਨ ਵਾਸਤੇ ਮੈਂ ਕੇਜਰੀਵਾਲ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਨਿਰਾ ਬਕਵਾਸ ਤੇ ਬੇਹੂਦਾ ਹੈ। ਉਹਨਾਂ ਕਿਹਾ ਕਿ ਉਹ ਨੌਟੰਕੀਬਾਜ਼ ਤੇ ਯੂ ਟਰਨ ਲਈ ਮਸ਼ਹੂਰ ਕੇਜਰੀਵਾਲ ਦੀ ਸਹਾਇਤਾ ਕਦੇ ਵੀ ਨਹੀਂ ਕਰ ਸਕਦੇ।
ਉਹਨਾਂ ਕਿਹਾ ਕਿ ਅਜਿਹੇ ਨਿਰਾਧਾਰ ਦੋਸ਼ ਲਾਉਣ ਤੋਂ ਪਹਿਲਾਂ ਮੁੱਖ ਮੰਤਰੀ ਨੁੰ ਦੋ ਵਾਰੀ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਵੇਖ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਕਿਸੇ ਦੇ ਖਿਲਾਫ ਵੀ ਕੋਈ ਵੀ ਦੋਸ਼ ਲਗਾ ਦਿੰਦੇ ਹਨ। ਉਹਨਾਂ ਕਿਹਾ ਕਿ ਹਾਲੇ ਲੰਘੇ ਦਿਨ ਹੀ ਉਹਨਾਂ ਨੇ ਇਕ ਸਿਆਸੀ ਪਾਰਟੀ ‘ਤੇ ਬੇਅਦਬੀ ਕਰਵਾਉਣ ਅਤੇ ਲੁਧਿਆਣਾ ਬੰਬ ਧਮਾਕਾ ਕਰਨ ਦਾ ਦੋਸ਼ ਲਗਾਇਆ ਸੀ ਤੇ ਹੁਣ ਕੇਜਰੀਵਾਲ ਦੀ ਮੁਆਫੀ ਬਾਰੇ ਇਹ ਦਾਅਵਾ ਕਰ ਦਿੱਤਾ ਹੈ।
ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਆਪਣੀ ਮੁਆਫੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਕਿਉਂਕਿ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਹੈ ਜਾਂ ਫਿਰ ਉਹ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ। ਉਹਨਾਂ ਕਿਹਾ ਕਿ ਉਹ ਕਾਨੂੰਨੀ ਤੌਰ ‘ਤੇ ਕਾਰਵਾਈ ਕਰਦਿਆਂ ਇਹ ਯਕੀਨੀ ਬਣਾਉਣਗੇ ਕਿ ਚੰਨੀ ਨੁੰ ਕੌਮੀ ਰਾਜਧਾਨੀ ਤਲਬ ਕੀਤਾ ਜਾਵੇ ਅਤੇ ਦਿੱਤੇ ਬਿਆਨ ਲਈ ਉਹਨਾਂ ‘ਤੇ ਮੁਕੱਦਮਾ ਚਲਾਇਆ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!