ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ 2022: ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 74.90 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ,ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ 25 ਜਨਵਰੀ ਤੋਂ ਸੀਈਓ ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ 2022: ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 74.90 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਸੀਈਓ ਪੰਜਾਬ

ਚੰਡੀਗੜ੍ਹ, 23 ਜਨਵਰੀ:

ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 22 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 74.90 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 3.62 ਕਰੋੜ ਰੁਪਏ ਦੀ 11.38 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 56.17 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 14.05 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1140 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2555 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1426 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 287 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਗੈਰ ਜ਼ਮਾਨਤੀ ਵਾਰੰਟਾਂ ਦੇ 2366 ਕੇਸਾਂ ‘ਤੇ ਕਾਰਵਾਈ  ਕੀਤੀ ਜਾ ਚੁੱਕੀ ਹੈ ਜਦਕਿ 173 ਕੇਸਾਂ ‘ਤੇ ਕਾਰਵਾਈ ਅਮਲ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 9077 ਨਾਕੇ ਲਾਏ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 369086 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਜਦਕਿ, ਸੂਬੇ ਵਿੱਚ 41 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।

————

 

 

– PUNJAB ASSEMBLY ELECTIONS 2022: VALUABLES WORTH Rs 74.90 CRORES SEIZED IN PUNJAB AFTER ENFORCEMENT OF CODE: CEO PUNJAB

 

CHANDIGARH, January 23:

 

After the Model Code of Conduct came into force in the state for Punjab Vidhan Sabha elections, various enforcement teams have seized valuables worth Rs 74.90 crores in violation of code till January 22, 2022.

 

Giving details in this regard, Chief Electoral Officer (CEO) Punjab Dr S Karuna Raju today said that the surveillance teams have seized 11.38 lakh litres of liquor worth Rs 3.62 crore. Similarly, the enforcement wings have also recovered psychotropic substances amounting to Rs 56.17 crores besides confiscating unaccounted cash of Rs 14.05 crore, he added.

 

The Chief Electoral Officer revealed that as many as 1140 vulnerable hamlets have been identified. Besides this, 2555 persons have been identified as probable sources of trouble, he said adding that out of these persons preventive action had already been initiated against 1426 persons while the remaining would also be brought to book. He also informed that from a security point of view 287 persons have been bound down under preventive sections of CrPC act.

 

He informed that as many as 2366 cases of non-bailable warrants have been executed, while execution in 173 cases is under process. As many as 9077 nakas are operational across the State, he added.

 

As per the directions of the election commission, Dr Raju said that of total 3,90,275 licensed weapons in the state 369086 weapons have been deposited till date. Whereas, 41 without licenses weapons were seized in the state.


पंजाब विधान सभा चुनाव 2022ः चुनाव आचार संहिता लागू होने के उपरांत राज्य में से 74.90 करोड़ रुपए की वस्तुएँ ज़ब्तः सीईओ पंजाब


चंडीगढ़, 23 जनवरीः

पंजाब विधान सभा चुनाव के लिए राज्य में आदर्श चुनाव आचार संहिता लागू होने के उपरांत अलग-अलग इनफोरसमैंट टीमों से तरफ से राज्य में से 22 जनवरी, 2022 तक चुनाव आचार संहिता के उल्लंघन के सम्बन्ध में 74.90 करोड़ रुपए की कीमत की वस्तुएँ ज़ब्त की गई हैं।


इस सम्बन्धी विवरण देते हुये पंजाब के मुख्य निर्वाचन अधिकारी (सी.ई.ओ.) डा. एस. करुणा राजू ने आज बताया कि निगरान टीमों ने 3.62 करोड़ रुपए की 11.38 लाख लीटर शराब ज़ब्त की है। इसी तरह इनफोरसमैंट विंगों की तरफ से 56.17 करोड़ रुपए के नशीले पदार्थ बरामद करने के इलावा 14.05 करोड़ रुपए की बेनामी नकदी भी ज़ब्त की गई है।


मुख्य निर्वाचन अधिकारी ने बताया कि 1140 अधिक संवेदनशील स्थानों की पहचान की गई है। इसके इलावा गड़बड़ी करने की संभावना वाले 2555 व्यक्तियों की शनाखत भी की गई है, जिनमें से 1426 व्यक्तियों के विरुद्ध पहले ही कार्यवाही शुरु की जा चुकी है जबकि बाकियों को भी जल्द काबू कर लिया जायेगा। उन्होंने यह भी बताया कि सुरक्षा के नज़रिए से सी.आर.पी.सी. एक्ट की रोकथाम सम्बन्धी धाराओं के अंतर्गत 287 व्यक्तियों को काबू किया गया है।

उन्होंने बताया कि ग़ैर ज़मानती वारंटों के 2366 मामलों पर कार्यवाही की जा चुकी है जबकि 173 मामलों पर कार्यवाही अमल अधीन है। उन्होंने आगे कहा कि राज्य भर में 9077 नाके लगाऐ गए हैं।

डा. राजू ने बताया कि निर्वाचन आयोग की हिदायतों अनुसार राज्य में कुल 3,90,275 लायसैंसी हथियारों में से अब तक 369086 हथियार जमा करवाए जा चुके हैं जबकि, राज्य में 41 बिना लायसेंस वाले हथियार ज़ब्त किये गए हैं।

 

ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ 25 ਜਨਵਰੀ ਤੋਂ

ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ 2 ਫਰਵਰੀ ਨੂੰ, 4 ਫਰਵਰੀ ਨਾਮਜ਼ਦਗੀ ਵਾਪਿਸ ਲੈਣ ਦੀ ਆਖ਼ਰੀ ਮਿਤੀ 

ਚੰਡੀਗੜ, 23 ਜਨਵਰੀ:

ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦਾ ਐਲਾਨ 8 ਜਨਵਰੀ, 2022 ਨੂੰ ਕਰ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 17 ਜਨਵਰੀ, 2022 ਨੂੰ ਸੋਧ ਕੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 25 ਜਨਵਰੀ, 2022 (ਮੰਗਲਵਾਰ) ਨੂੰ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਸ਼ੁਰੂ ਹੋ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਿਰੀ ਮਿਤੀ 1 ਫਰਵਰੀ, 2022 (ਮੰਗਲਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ, 2022 (ਬੁੱਧਵਾਰ) ਨੂੰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਿਰੀ ਮਿਤੀ 4 ਫਰਵਰੀ, 2022 (ਸ਼ੁੱਕਰਵਾਰ) ਹੈ।

ਨਾਮਜ਼ਦਗੀ ਪੱਤਰ ਸਬੰਧਤ ਰਿਟਰਿਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਜ਼ਮ੍ਹਾਂ ਕਰਵਾਏ ਜਾ ਸਕਦੇ ਹਨ।

ਉਹਨਾਂ ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2ਬੀ ਵਿੱਚ ਭਰਿਆ ਜਾਣਾ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ ਕੋਲ ਇਸ ਦੀਆਂ ਖਾਲੀ ਕਾਪੀਆਂ ਉਪਲੱਬਧ ਹਨ। ਟਾਇਪ ਕੀਤੇ ਹੋਏ ਨਾਮਜ਼ਦਗੀ ਪੱਤਰ ਤੈਅਸ਼ੁਦਾ ਪ੍ਰਾਫਾਰਮੇ ਵਿੱਚ ਹੀ ਸਵੀਕਾਰ ਕੀਤੇ ਜਾਣਗੇ।

ਡਾ. ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਸੂਬੇ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ ਅਤੇ ਚੋਣ ਲੜਨ ਦੇ ਇਛੁੱਕ ਉਮੀਦਵਾਰ ਵੱਲੋਂ ਰਿਟਰਨਿੰਗ ਅਫ਼ਸਰ ਨੂੰ ਇਸ ਸਬੰਧੀ ਵੋਟਰ ਸੂਚੀ ਵਿੱਚ ਦਰਜ ਆਪਣੇ ਨਾਮ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰੇਗਾ।

ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਜਾਂ ਪੁਸ਼ਟੀ ਕਰਨ ਸਬੰਧੀ ਤੈਅਸ਼ੁਦਾ ਫਾਰਮ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਤੈਅ ਵਿਅਕਤੀ ਕੋਲ ਪੇਸ਼ ਕਰਨਾ ਹੋਵੇਗਾ। ਇਹ ਸਹੰੁ ਜਾਂ ਪੁਸ਼ਟੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਮਿਤੀ 26 ਜਨਵਰੀ, 2022 ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ। ਮਿਤੀ 30 ਜਨਵਰੀ, 2022 ਜੋ ਕਿ ਐਤਵਾਰ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।

ਉਨਾਂ ਕਿਹਾ ਕਿ ਰਾਜ ਵਿੱਚ ਚੋਣਾਂ ਦੇ ਐਲਾਨ ਨਾਲ ਹੀ ਅਦਰਸ਼ ਚੋਣ ਜ਼ਾਬਤਾ 8 ਜਨਵਰੀ, 2022 ਨੂੰ ਹੀ ਲਾਗੂ ਹੋ ਗਿਆ ਸੀ, ਜੋ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 21275066 ਰਜਿਸਟਰਡ ਵੋਟਰ ਹਨ, ਜਿਨਾਂ ਵਿੱਚ 11187857 ਪੁਰਸ਼, 10086514 ਮਹਿਲਾ, 695 ਵੋਟਰ ਤੀਜੇ ਲਿੰਗ, 144667 ਪੀ.ਡਬਲਿਯੂ.ਡੀ ਵੋਟਰ ਅਤੇ 110163 ਸਰਵਿਸ ਵੋਟਰ, 1601 ਐਨ.ਆਰ.ਆਈ. ਵੋਟਰ ਅਤੇ 513229 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ।

ਇਸ ਤੋਂ ਇਲਾਵਾ ਸੂਬੇ ਵਿੱਚ 14751 ਪੋਲਿੰਗ ਥਾਵਾਂ ਉੱਤੇ 24740 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਪੰਜਾਬ  ਰਾਜ ਵਿੱਚ ਵੋਟਾਂ ਵਾਲੇ ਦਿਨ ਸਾਰੇ ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ।

ਵੋਟਾਂ ਪਾਉਣ ਦੀ ਪ੍ਰਕਿਰਿਆ ਮਿਤੀ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 10 ਮਾਰਚ, 2022 (ਵੀਰਵਾਰ) ਨੂੰ  ਸ਼ੁਰੂ ਹੋਵੇਗੀ।

 

VIDHAN SABHA ELECTIONS 2022: FILING OF NOMINATIONS FROM 25th January

  • SCRUTINY OF NOMINATIONS ON FEBRUARY 2; LAST DATE OF WITHDRAWAL OF CANDIDATURE IS FEBRUARY 4

Chandigarh: January 23: The Election Commission of India has announced the election schedule for Punjab Vidhan Sabha elections on January 8, 2022 and January 17, 2022.

Disclosing this here today Dr. S Karuna Raju said that as per schedule announced the filing of nomination papers for the upcoming Vidhan Sabha 2022 elections would start with issuance of notification on January 25th, 2022 (Tuesday) and would continue till February 1st, 2022 (Tuesday). The scrutiny of the nominations would be done on February 2, 2022 (Wednesday) and the last date of withdrawal of candidature would be February 4th, 2022 (Friday).

The nominations for the upcoming elections would be filed in the office of respective returning officers from 11 am to 3 pm from January 25 to February 1, 2022.

He said that the nominations papers are to be filed in FORM 2B.  Blank forms are available with the respective Returning Officer.  Typed nomination papers will also be accepted provided they are in the prescribed format.

Dr. Raju said that in order to qualify for a Vidhan Sabha seat, a candidate should be registered as an elector for any Vidhan Sabha Constituency of State.  To satisfy the concerned Returning Officer on this point, candidates should produce a certified copy of the relevant entry of the electoral roll in force.

A certificate is also required to make and subscribe to an oath or affirmation in the prescribed form before the concerned Returning Officer or any other person is authorized by the Election Commission of India.  The oath / affirmation should be taken/made by a candidate after his nomination before the date fixed for the scrutiny of nominations

CEO said that 26th January, 2022 is a holiday under the Negotiable Instruments Act, 1881; Therefore, nomination papers cannot be presented to the Returning Officer on that day. 30th January, 2022 being Sunday is a holiday under the Negotiable Instruments Act, 1881; Therefore, nomination papers cannot be presented to the Returning Officer on that day.

Model Code of Conduct has come into force in the State from the date of the announcement of elections (8 January, 2022) by the Election Commission of India and shall remain in force till the completion of the election process.

He further said that there are total 21275066 registered voters in the state for these elections, out of which 11187857 male, 10086514 female, 695 third genders, 144667 PWD voters, 110163 service voters, 1601 NRI voters and 513229 Voters are above the age of 80. There are 24689 polling stations on 14751 polling locations. All polling booths will be covered under web casting on polling day.

The voting would be held on February 20, 2022 (Sunday) from 08.00 AM to 06.00 PM and counting of votes would be on March 10th, 2022 (Thursday).



विधान सभा चुनाव सम्बन्धी नामांकन भरने की प्रक्रिया शुरू होगी 25 जनवरी से


नामांकन पत्रों की पड़ताल होगी 2 फरवरी को, 4 फरवरी नामांकन वापिस लेने की आखि़री तारीख़


चंडीगढ़, 23 जनवरीः


भारत निर्वाचन आयोग की तरफ से विधान सभा चुनाव के मद्देनज़र चुनाव प्रोग्राम का ऐलान 8जनवरी, 2022 को कर दिया गया था।

इस सम्बन्धी जानकारी देते हुये मुख्य निर्वाचन अधिकारी, पंजाब डा. एस करुणा राजू ने बताया कि 17 जनवरी, 2022 को संशोधन कर जारी किये गए प्रोग्राम अनुसार नामांकन पत्र दाखि़ल करने की प्रक्रिया 25 जनवरी, 2022 (मंगलवार) को नोटिफिकेशन जारी होने से शुरू हो जायेगी और नामांकन पत्र भरने की आखिरी तारीख़ 1फरवरी, 2022 (मंगलवार) है। नामांकन पत्रों की पड़ताल 2फरवरी, 2022 (बुधवार) को होगी जबकि नामांकन पत्र वापिस लेने की आखिरी तारीख़ 4फरवरी, 2022 (शुक्रवार) है।


नामांकन पत्र सम्बन्धी रिटर्निंग अफ़सर के दफ़्तर में प्रातःकाल 11 बजे से 3बजे तक जमा करवाए जा सकते हैं।


उन्होंने कहा कि नामांकन पत्र फार्म बी में भरा जाना है और सम्बन्धी रिटर्निंग अफ़सर से इसकी खाली कापियां उपलब्ध हैं। टाइप किये हुए नामज़दगी पत्र तयशुदा परफॉर्मे में ही स्वीकार किये जाएंगे।
डा. राजू ने कहा कि विधान सभा चुनाव लड़ने का इच्छुक उम्मीदवार राज्य के किसी भी विधान सभा हलके का रजिस्टर्ड वोटर होना चाहिए और चुनाव लड़ने के इछुक्क उम्मीदवार की तरफ से रिटर्निंग अफ़सर को इस सम्बन्धी वोटर सूची में दर्ज अपने नाम वाले पन्ने की तसदीकशुदा कापी पेश करेगा।


इसके इलावा भारत के संविधान के प्रति वफ़ादारी की कसम या पुष्टि करने सम्बन्धी तयशुदा फार्म में सम्बन्धित रिटर्निंग अफ़सर या भारत निर्वाचन आयोग की तरफ से तय व्यक्ति के पास पेश करना होगा। यह कसम या पुष्टि नामांकन पत्रों की पड़ताल से पहले करनी ज़रूरी है।


मुख्य निर्वाचन अधिकारी, पंजाब ने बताया कि तारीख़ 26 जनवरी, 2022 नैगोशीएबल इंस्ट्रूमैंट्स एक्ट 1881 के अधीन छुट्टी वाला दिन है, जिस कारण इस दिन नामांकन पत्र नहीं प्राप्त किये जाएंगे। तारीख़ 30 जनवरी, 2022 जो कि रविवार नैगोशीएबल इंस्ट्रूमैंट्स एक्ट 1881 के अधीन छुट्टी वाला दिन है, जिस कारण इस दिन नामांकन पत्र नहीं प्राप्त किये जाएंगे।


उन्होंने कहा कि राज्य में चुनाव के ऐलान के साथ ही आदर्श चुनाव आचार संहिता 8जनवरी, 2022 को ही लागू हो गयी थी, जो कि चुनाव प्रक्रिया मुकम्मल होने तक जारी रहेगी।


उन्होंने आगे बताया कि पंजाब में कुल 21275066 रजिस्टर्ड वोटर हैं, जिनमें 11187857 पुरुष, 10086514 महिला, 695 वोटर तीसरे लिंग, 144667 पी.डब्ल्यू.डी वोटर और 110163 सर्विस वोटर, 1601 एन.आर.आई. वोटर और 513229 वोटर 80 साल से अधिक उम्र के हैं।


इसके इलावा राज्य में 14751 पोलिंग स्थानों पर 24740 पोलिंग बूथ स्थापित किये गए हैं। पंजाब राज्य में वोटों वाले दिन सभी बूथों से वेब-कास्टिंग की जायेगी।


वोटें डालने की प्रक्रिया तारीख़ 20 फरवरी, 2022 (रविवार) को प्रातःकाल 8बजे से शाम 6बजे तक होगी। जबकि वोटों की संख्या तारीख़ 10 मार्च, 2022 (गुरूवार) को शुरू होगी।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!