ਪੰਜਾਬ
ਬਿਕਰਮ ਮਜੀਠੀਆ ਨੂੰ ਝਟਕਾ , ਹਾਈਕੋਰਟ ਵਲੋਂ ਆਗੂਓ ਜਮਾਨਤ ਰੱਦ
NDPS ਮਾਮਲੇ ‘ਚ ਫਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਦੇ ਖਿਲਾਫ 20 ਦਸੰਬਰ ਨੂੰ ਮੋਹਾਲੀ ਵਿਚ ਐਨ ਡੀ ਪੀ ਐਸ ਐਕਟ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ
। ਇਸੇ ਮਾਮਲੇ ਵਿੱਚ ਮਜੀਠੀਆ ਨੇ ਪਹਿਲੀ ਮੋਹਾਲੀ ਕੋਈ ਟ੍ਰਾਇਲ ਕੋਰਟ ਤੋਂ ਜਮਨਤ ਮੰਗੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ । ਟ੍ਰਾਇਲ ਕੋਰਟ ਤੋਂ ਜਮਾਂਨਤ ਖ਼ਾਰਜ ਹੋਣ ਦੇ ਬਾਅਦ ਮਜੀਠੀਆ ਨੇ ਹਾਈਕੋਰਟ ਵਿੱਚ ਪਹਿਲਾਂ ਜਮਾਂਨਤ ਦੀ ਅਰਜੀ ਲਗਾਈ ਸੀ। ਜਿਸ ਵਿਚ ਹਾਈ ਕੋਰਟ ਨੇ10 ਜਨਵਰੀ ਨੂੰ ਫ਼ਿਲਹਾਲ ਅੰਤਰਿਮ ਜਮਾਨਤ ਦਿੰਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ ਜਿਸ ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਅੱਜ ਜਮਾਨਤ ਰੱਦ ਕਰ ਦਿੱਤੀ ਹੈ