ਪੰਜਾਬ

ਪਰਗਟ ਸਿੰਘ ਵਲੋਂ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਦੇ ਮਾਮਲੇ ਵਿੱਚ ਸਖ਼ਤ ਦਿਸ਼ਾ ਨਿਰਦੇਸ਼ ਜਾਰੀ

ਪਰਗਟ ਸਿੰਘ ਵਲੋਂ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਦੇ ਮਾਮਲੇ ਵਿੱਚ ਸਖ਼ਤ ਦਿਸ਼ਾ ਨਿਰਦੇਸ਼ ਜਾਰੀ*

 

*ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ*

 

ਚੰਡੀਗੜ੍ਹ, 27 ਫ਼ਰਵਰੀ

 

ਪੰਜਾਬ ਦੇ ਇਤਿਹਾਸ ਬਾਰੇ ਪ੍ਰਕਾਸ਼ਿਤ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਂਚ ਕਰਵਾਈ ਜਾ ਰਹੀ ਹੈ ਜਿਸ ਦੀ ਰਿਪੋਰਟ 5 ਮਾਰਚ ਤੱਕ ਆ ਜਾਵੇਗੀ।

 

ਪਰਗਟ ਸਿੰਘ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਜੇ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਗੈਰ ਜ਼ਿੰਮੇਵਾਰ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਤੱਥਾਂ ਨਾਲ ਛੇੜਛਾੜ ਜਾਂ ਤੋੜ ਮਰੋੜ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 

 

*PARGAT SINGH ISSUES STRICT DIRECTIONS REGARDING OBJECTIONS PERTAINING TO HISTORY BOOK*

 

*THOSE FOUND GUILTY IN PROBE TO FACE STRINGENT ACTION*

 

Chandigarh, February 27:

 

Giving strict directions with regard to the objections raised regarding a book published about the history of Punjab, Education Minister Pargat Singh today said that the Punjab School Education Board is already carrying out a probe whose report would be out by March 5.

 

The Minister made it clear that anybody found guilty in the probe would be strictly proceeded against. The tinkering with the facts and their distortion would not be tolerated, added Pargat Singh.

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!