ਪੰਜਾਬ

ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਨੇ ਬਾਜ਼ੀ ਮਾਰੀ

 

ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਟ੍ਰਾਇਲ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਸਭ ਤੋਂ ਵੱਧ 9 ਖਿਡਾਰੀਆਂ ਦੀ ਚੋਣ

ਚੰਡੀਗੜ੍ਹ 07 ਮਾਰਚ, 2022 (           )  ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਭਾਰਤ ਸਰਕਾਰ, ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆਂ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਮੁਕਾਬਲਿਆਂ ਲਈ ਲੜਕਿਆਂ ਦੀਆਂ ਟੀਮਾਂ ਦੇ ਟ੍ਰਾਇਲ ਲਏ ਗਏ  ਇਹ ਟ੍ਰਾਇਲ ਸਪੋਰਟਸ ਵਿਭਾਗ ਪੰਜਾਬ ਵੱਲੋਂ ਮੁਹਾਲੀ ਦੀ ਐਮ.ਸੀ.ਏ. ਗਰਾਊਂਡ ਵਿੱਚ ਲਏ ਗਏ ਸਨ।  ਇਸ ਮੌਕੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚ ਕਿਕਟ ਖੇਡਦੇ ਖਿਡਾਰੀਆਂ ਵੱਲੋਂ ਟ੍ਰਾਇਲ ਦਿੱਤੇ ਗਏ  ਇਨ੍ਹਾਂ ਟ੍ਰਾਇਲਜ਼ ਵਿੱਚ ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਦੀ ਟੀਮ ਨੇ ਵੀ ਭਾਗ ਲਿਆ।   ਕਲੱਬ ਦੇ ਪ੍ਰਧਾਨ . ਭੁਪਿੰਦਰ ਸਿੰਘ ਅਤੇ ਵਿੱਤ ਸਕੱਤਰ  ਨਵੀਨ ਸ਼ਰਮਾਂ ਤੇ ਮੀਡੀਆਂ ਨੂੰ ਦੱਸਿਆ ਕਿ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਸਾਲ 2006 ਤੋਂ ਹੋਂਦ ਵਿੱਚ ਹੈ ਅਤੇ ਪਿਛਲੇ ਕਈ ਸਾਲਾਂ ਤੋਂ  ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ।  ਅੱਜ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚੋਂ ਚੁਣੇ ਗਏ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਦੀ ਕ੍ਰਿਕਟ ਟੀਮ ਦੇ 9 ਲੜਕੇ ਟ੍ਰਾਇਲਜ਼ ਵਿੱਚ ਸਫਲ ਹੋਏ ਹਨ ਜੋ ਕਿ ਮਿਤੀ 10 ਮਾਰਚ 2022 ਤੋਂ 15 ਮਾਰਚ 2022 ਤੱਕ ਨਵੀਂ ਦਿੱਲੀ ਵਿਖੇ ਸ਼ੁਰੂ ਹੋਣ ਜਾ ਰਹੇ ਆਲ ਇੰਡੀਆ ਸਰਵਿਸਜ਼ ਦੇ ਕ੍ਰਿਕਟ ਟੂਰਨਾਮੈਂਟ ਮੈਚ ਖੇਡਣਗੇ  ਚੁਣੇ ਗਏ ਖਿਡਾਰੀਆਂ ਵਿੱਚ ਭੁਪਿੰਦਰ ਸਿੰਘ , ਗੁਰਬੀਰ ਸਿੰਘ (ਸ਼ੈਮੀ), ਰਾਹੁਲ ਸੈਣੀ, ਨੀਰਜ ਕੁਮਾਰ, ਅਮਰਿੰਦਰ ਸਿੰਘ, ਹਰਮਿੰਦਰ ਸਿੰਘ (ਰਾਜੂ), ਵਿਨੇ ਵਰਮਾ, ਖੁਸ਼ਪ੍ਰੀਤ ਸਿੰਘ ਅਤੇ ਅਮਨਿੰਦਰ ਸਿੰਘ ਸ਼ਾਮਿਲ ਹਨ। ਕਲੱਬ ਦੇ ਮੁੱਖ ਸਰਪਰਸਤ ਅਤੇ ਉੱਪ ਪ੍ਰਮੁੱਖ ਸਕੱਤਰ/ਮੁੱਖ ਮੰਤਰੀ . ਗੁਰਿੰਦਰ ਸਿੰਘ ਸੋਢੀ ਵੱਲੋਂ ਇਸ ਮੌਕੇ ਸਮੂਚੀ ਟੀਮ ਅਤੇ ਕਲੱਬ ਨੂੰ ਮੁਬਾਰਕਬਾਦ ਦਿੱਤੀ   ਕਲੱਬ ਦੇ ਸਰਪ੍ਰਸਤ ਜਨਕ ਸਿੰਘ ਨੇ ਕਿਹਾ ਕਿ ਇਹ ਸਕੱਤਰੇਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਸਕੱਤਰੇਤ ਵਿਚੋਂ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਸਭ ਤੋਂ ਵੱਧ 9 ਖਿਡਾਰੀਆਂ ਦੀ ਚੋਣ ਹੋਈ ਹੈ   ਇਸ ਮੌਕੇ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ  ਸਤੀਸ਼ ਕੁਮਾਰ, ਜਨਰਲ ਸਕੱਤਰ ਨੀਰਜ ਪ੍ਰਭਾਕਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਕੱਤਰ ਗੁਰਬੀਰ ਸਿੰਘ ਮੌਜੂਦ ਸਨ

Punjab Civil Secretariat Sports Club Excelled9 players from club got selected in trials for All India Services Cricket Tournament

 

Chandigarh March 07, 2022: The Sports Department of the Punjab Government has conducted trials of boys cricket teams for the All India Services Cricket Tournament being organized by the Government of India, Central Civil Services Cultural and Sports Board. The trial was organized by the Sports Department of Punjab at MCA, Mohali.  On this occasion trials were given by the players amongst the employees working in the Punjab Government departments. The team of Punjab Civil Secretariat Sports Club also participated in these trials. President of the club S. Bhupinder Singh and Finance Secretary Naveen Sharma told the media that Punjab Secretariat Cricket and Sports Club has been in existence since 2006 and has been participating in All India Services Cricket competitions for the last several years.             Today it is a matter of pride for Punjab Civil Secretariat Sports Club that out of the total 18 players selected from all the departments 9 players from Punjab Civil Secretariat Sports Club have succeeded in the trials.  These players will participate in All India Services Cricket Tournament which is going to held from 10 March 2022 to 15 March 2022. All India Services cricket tournament matches will be played in New Delhi. Those who got selected are Bhupinder Singh, Gurbir Singh (Shammy), Rahul Saini, Neeraj Kumar, Amrinder Singh, Harminder Singh (Raju), Vinay Verma, Khushpreet Singh, Amninder Singh. Chief Patron of the Club and Deputy Principal Secretary/ Chief Minister. S. Gurinder Singh Sodhi congratulated the entire team and the club on the occasion. The patron of the club S. Janak Singh said that it was for the first time in the history of the Secretariat that a maximum of 9 players have been selected from the Secretariat for All India Services Cricket Tournament. Club’s Vice President Satish Kumar, General Secretary Neeraj Prabhakar, Press Secretary Gurpreet Singh and Joint Secretary Gurbir Singh were present on the occasion.

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!