ਪੰਜਾਬ
30 ਅਪ੍ਰੈਲ ਤੱਕ ਹਰ ਪ੍ਰਭਾਵਿਤ ਕਿਸਾਨ ਤੇ ਮਜਦੂਰ ਦੇ ਖਾਤੇ ਵਿਚ ਫ਼ਸਲ ਨੁਕਸਾਨ ਦਾ ਮੁਆਵਜਾ ਜਮਾਂ ਕਰਵਾ ਦਿੱਤਾ ਜਾਵੇਗਾ : ਰਾਜਪਾਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਰਾਜਪਾਲ ਦੇ ਭਾਸ਼ਣ ਤੇ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਬਚਨਬੱਧ ਹੈ ਤਾਂਕਿ ਉਨ੍ਹਾਂ ਦੀਆਂ ਮੁਸਕਲਾਂ ਨੂੰ ਘੱਟ ਕੀਤਾ ਜਾ ਸਕੇ ਇਸ ਸਾਲ ਦੌਰਾਨ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਨਾ ਕੇਵਲ ਮੁਆਵਜਾ ਦਿੱਤਾ ਜਾਵੇਗਾ ਬਲਕਿ ਉਤਪਾਦਨ ਲਾਗਤ ਦੇ ਅਨੁਪਾਤ ਵਿਚ ਮੁਆਵਜਾ ਵਧਾਇਆ ਜਾਵੇਗਾ 30 ਅਪ੍ਰੈਲ ਤੱਕ ਹਰੇਕ ਪ੍ਰਭਾਵਿਤ ਕਿਸਾਨ ਅਤੇ ਮਜਦੂਰ ਦੇ ਖਾਤੇ ਵਿਚ ਫ਼ਸਲ ਨੁਕਸਾਨ ਦਾ ਮੁਆਵਜਾ ਜਮਾਂ ਕਰਵਾ ਦਿੱਤਾ ਜਾਵੇਗਾ
ਰਾਜਪਾਲ ਨੇ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਹਰ ਕਿਸਾਨ ਨੂੰ ਉਸਦੇ ਖੇਤ ਵਿਚ ਮੁੰਦਰਾ ਸਿਹਤ ਕਾਰਡ ਮਿਲੇ ਤਾਂ ਕਿ ਉਸ ਅਨੁਸਾਰ ਖਾਦ ਆਦਿ ਦਾ ਇਸਤੇਮਾਲ ਕਰ ਸਕੇ ਇਸ ਨਾਲ ਖੇਤੀ ਤੇ ਉਨ੍ਹਾਂ ਦਾ ਖਰਚ ਘੱਟ ਆਏਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ