ਪੰਜਾਬ
ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਸਮਝੌਤਾ ਕਨੂੰਨੀ ਤੌਰ ਨਹੀਂ ਹੋਵੇਗਾ ਲਾਗੂ,ਪਰ ਕੇਜਰੀਵਾਲ ਹੁਣ ਪੰਜਾਬ ਦੇ ਅਫ਼ਸਰਾਂ ਨਾਲ਼ ਕਰ ਸਕਣਗੇ ਮੀਟਿੰਗ
ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਸਮਝੌਤਾ ਕਨੂੰਨੀ ਤੌਰ ਨਹੀਂ ਹੋਵੇਗਾ ਲਾਗੂ,ਪਰ ਕੇਜਰੀਵਾਲ ਹੁਣ ਪੰਜਾਬ ਦੇ ਅਫ਼ਸਰਾਂ ਨਾਲ਼ ਕਰ ਸਕਣਗੇ ਮੀਟਿੰਗ
ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਵਿੱਚ ਹੋਇਆ ਸਮਝੌਤਾ ਕਨੂੰਨੀ ਤੌਰ ਤੇ ਭਾਵੇ ਲਾਗੂ ਨਹੀਂ ਹੋਵੇਗਾ ਪਰ ਪੰਜਾਬ ਦੇ ਅਫਸਰ ਅਤੇ ਮੰਤਰੀ ਹੁਣ ਦਿੱਲੀ ਜਾ ਕੇ ਕੁਝ ਸਿੱਖ ਸਕਣਗੇ। ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਨਾਲ਼ ਪੰਜਾਬ ਦੇ ਅਫਸਰ ਤੇ ਮੰਤਰੀ ਹੁਣ ਦਿੱਲੀ ਜਾ ਕੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕਰ ਸਕਣਗੇ। ਦੱਸਣਯੋਗ ਹੈ ਪੰਜਾਬ ਦੇ ਮੁੱਖ ਸਕੱਤਰ ਅਤੇ ਕਈ ਅਧਿਕਾਰੀਆਂ ਨਾਲ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਵਲੋਂ ਇਸ ਤੇ ਸਵਾਲ ਚੁੱਕੇ ਗਏ ਸਨ। ਹੁਣ ਨਵੇਂ ਸਮਝੌਤੇ ਤਹਿਤ ਸਿੱਖਣ ਤੇ ਸਿਖਾਉਣ ਦੇ ਸਮਝੌਤੇ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਣਗੇ। ਜਿਸ ਕਾਰਨ ਕੇਜਰੀਵਾਲ ਤੇ ਭਗਵੰਤ ਮਾਨ ਹੁਣ ਵਿਰੋਧੀ ਦੇ ਨਿਸ਼ਾਨੇ ਤੇ ਆ ਗਏ ਹਨ।