ਪਟਿਆਲਾ ਵਿਵਾਦ : ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਆਪ ਸਰਕਾਰ ਤੇ ਸਵਾਲ ਉੱਠ ਰਹੇ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਹੁਕਮ
ਡੀ ਸੀ ਪਟਿਆਲਾ ਨੇ ਕਿਉਂ ਨਹੀਂ ਲਗਾਈ ਧਾਰਾ 144 , ਉੱਠੇ ਸਵਾਲ , ਪਿਛਲੇ 5 ਦਿਨ ਤੋਂ ਖ਼ਰਾਬ ਹੋ ਰਿਹਾ ਸੀ ਮਾਹੌਲ ਖ਼ਰਾਬ
ਮੁੱਖ ਮੰਤਰੀ ਪਟਿਆਲਾ ਦੇ ਲੋਕਲ ਪ੍ਰਸ਼ਾਸਨ ਤੋਂ ਮੁੱਖ ਮੰਤਰੀ ਕਾਫੀ ਖ਼ਫ਼ਾ , ਅਫਸਰਾਂ ਤੇ ਹੋਵੇਗੀ ਵੱਡੀ ਕਾਰਵਾਈ
ਪਟਿਆਲਾ ਵਿਚ ਪੈਦਾ ਹੋਏ ਵਿਵਾਦ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਪ੍ਰਸ਼ਾਸਨ ਤੋਂ ਕਾਫੀ ਖ਼ਫ਼ਾ ਹਨ ਅਤੇ ਪਟਿਆਲਾ ਦੇ ਵੱਡੇ ਅਫਸਰਾਂ ਖਿਲਾਫ ਕਾਰਵਾਈ ਕਰ ਸਕਦੇ ਹਨ । ਪਿਛਲੇ 4 – 5 ਦਿਨ ਪਹਿਲਾ ਤੋਂ ਪਟਿਆਲਾ ਵਿਚ ਮਾਹੋਲ ਪੈਦਾ ਹੋ ਰਿਹਾ ਸੀ । ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ । ਇਥੋਂ ਤਕ ਕੇ ਪ੍ਰਸ਼ਾਸਨ ਨੇ ਧਾਰਾ 144 ਤਕ ਨਹੀਂ ਲਗਾਈ । ਜਦੋ ਮਾਹੌਲ ਖ਼ਰਾਬ ਹੋ ਗਿਆ ਤਾ ਪ੍ਰਸ਼ਾਸਨ ਤੋਂ ਭਾਜੜ ਪੈ ਗਈ । ਇੰਟੇਲੇਜੇਂਸੀ ਨੇ ਅਗਰ ਪਹਿਲਾ ਜਾਣਕਾਰੀ ਦੇ ਦਿੱਤੀ ਸੀ ਤਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਆਪ ਸਰਕਾਰ ਤੇ ਸਵਾਲ ਉੱਠ ਰਹੇ ਹਨ । ਇਸ ਸਮੇ ਹਾਲਾਤ ਕਾਬੂ ਵਿਚ ਹਨ ਪਰ ਤਣਾਅ ਅਜੇ ਵੀ ਬਰਕਰਾਰ ਹੈ । ਫੁਵਾਰਾ ਚੋਕ ਤੇ ਅਜੇ ਵੀ ਸਿੱਖ ਸੰਗਠਨਾਂ ਖੜੇ ਹਨ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ ਜੋ ਲੋਕ ਜਖਮੀ ਹੋਏ ਹਨ ਉਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ ।