ਕਿਸਾਨਾਂ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਰਹੀ ਬੇ ਸਿੱਟਾ , 17 ਮਈ ਨੂੰ ਕਿਸਾਨ ਲਾਉਣਗੇ ਚੰਡੀਗੜ੍ਹ ਪੱਕਾ ਮੋਰਚਾ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਕਿਸਾਨਾਂ ਦੀ ਮੀਟਿੰਗ ਬੇ ਸਿੱਟਾ ਰਹੀ ਹੈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 17 ਮਈ ਨੂੰ ਚੰਡੀਗੜ੍ਹ ਵਿਚ ਮੋਰਚਾ ਲਾਉਂਣ ਦਾ ਐਲਾਨ ਕਰ ਦਿੱਤਾ ਹੈ ।
ਇਸ ਮੀਟਿੰਗ ਨੂੰ ਲੈ ਕੇ ਕਿਸਾਨ ਆਗੂ ਹਰਿੰਦਰਪਾਲ ਸਿੰਘ ਲੱਖੋਵਾਲ ਨੇ ਕਿਹਾ ਕਿ ਝੋਨਾ ਲਾਉਣ ਦਾ ਜ਼ੋਨਲ ਸ਼ਡਿਊਲ ਨਾ-ਮਨਜ਼ੂਰ ਹੈ। ਸਰਕਾਰ ਕੋਲ PR-126 ਬੀਜ ਵੀ ਨਹੀਂ ਹੈ। ਲੱਖੋਵਾਲ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ 17 ਮਈ ਨੂੰ ਪ੍ਰਦਰਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨ 17 ਮਈ ਨੂੰ ਟ੍ਰੈਕਟਰ ਲੈ ਕੇ ਚੰਡੀਗੜ੍ਹ ਪਹੁੰਚਗੇ ਅਤੇ ਜਿਸ ਤਰ੍ਹਾਂ ਦਿੱਲੀ ਵਿਚ ਧਰਨਾ ਲਗਾਇਆ ਸੀ ਉਸ ਤਰ੍ਹਾਂ ਧਰਨਾ ਲਾਉਣਗੇ । ਜਥੇਬੰਦੀਆਂ ਨੇ ਕਿਹਾ ਅਸੀਂ 10 ਜੂਨ ਤੋਂ ਹੀ ਝੋਨਾ ਲਗਾਵਾਂਗੇ। ਉਨ੍ਹਾਂ ਕਿਹਾ ਕਿ 20 ਅਤੇ 22 ਤੋਂ ਝੋਨਾ ਲਾਉਂਣ ਦਾ ਸਵਾਲ ਨਹੀਂ ਹੈ ਫਿਰ ਕਹਿ ਰਹੇ ਹਨ 126 ਬੀਜ ਬੀਜੋ , ਫਿਰ ਉਨ੍ਹਾਂ ਕਿਹਾ ਕਿ ਬੀਜ ਖਤਮ ਹੈ ਅਸੀਂ ਕਿਹਾ 12 ਘੰਟੇ ਬਿਜਲੀ ਦੇ ਦਿਓ ਤਾਂ ਉਹ ਕਿਸੇ ਗੱਲ ਤੇ ਆਏ ਹੀ ਹਨ । ਇਹ ਧਰਨਾ ਸੂਬਾ ਸਰਕਾਰ ਦੇ ਖਿਲਾਫ ਹੋਵੇਗਾ , ਪੂਰੇ ਪੰਜਾਬ ਵਿੱਚੋ ਕਿਸਾਨ ਟ੍ਰੈਕਟਰ ਤੇ ਟਰਾਲੀਆਂ ਲੈ ਕੇ ਆਉਣਗੇ । ਅਸੀਂ ਸਰਕਾਰ ਨੂੰ ਮੰਗਾ ਪੂਰੀਆਂ ਕਾਰਵਾਉਂਣੀਆਂ ਹਨ ਚਾਹੇ ਉਹ ਪਿਆਰ ਨਾਲ ਮੰਨ ਲੈਣ ਚਾਹੇ ਉਹ ਧਰਨੇ ਲਵਾ ਕੇ ਮੰਨ ਲੈਣ ।