ਪੰਜਾਬ

ਸੂਬੇ ਭਰ ਵਿੱਚ 232 ਤੋਂ ਛੁੱਟ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ

ਸੂਬੇ ਭਰ ਵਿੱਚ 232 ਤੋਂ ਛੁੱਟ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ, 12 ਮਈ:
ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 13 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ਵਿੱਚ 232 ਨੂੰ ਛੱਡ ਕੇ ਬਾਕੀ ਸਾਰੀਆਂ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੀ ਕੀਤੀ।
ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਉਪਰੋਕਤ 232 ਮੰਡੀਆਂ ਵਿੱਚੋਂ ਬਠਿੰਡਾ ਵਿੱਚ 18, ਮੋਗਾ ਵਿੱਚ 8, ਫਾਜ਼ਿਲਕਾ ਦੀਆਂ 3, ਮਾਨਸਾ ਦੀਆਂ 6, ਫਿਰੋਜ਼ਪੁਰ ਦੀਆਂ 9, ਪਟਿਆਲਾ ਵਿੱਚ 9, ਸੰਗਰੂਰ ’ਚ 10, ਬਰਨਾਲਾ ਵਿੱਚ 13, ਲੁਧਿਆਣਾ ਪੱਛਮੀ ਅਤੇ ਪੂਰਬੀ ਵਿੱਚ 15, ਫਰੀਦਕੋਟ ‘ਚ 4, ਗੁਰਦਾਸਪੁਰ ਵਿੱਚ 11, ਜਲੰਧਰ ‘ਚ 14, ਸ੍ਰੀ ਮੁਕਤਸਰ ਸਾਹਿਬ ‘ਚ 5, ਫਤਿਹਗੜ੍ਹ ਸਾਹਿਬ ਦੀਆਂ 5, ਕਪੂਰਥਲਾ ‘ਚ 8, ਮਲੇਰਕੋਟਲਾ ‘ਚ 4, ਐੱਸ.ਏ.ਐੱਸ. ਨਗਰ ਦੀਆਂ 5, ਰੋਪੜ ਵਿੱਚ 5, ਤਰਨਤਾਰਨ ਵਿੱਚ 21, ਹੁਸ਼ਿਆਰਪੁਰ ਵਿੱਚ 6, ਅੰਮ੍ਰਿਤਸਰ ਵਿੱਚ 45, ਪਠਾਨਕੋਟ ਵਿੱਚ 5 ਅਤੇ ਐੱਸ.ਬੀ.ਐੱਸ. ਨਗਰ ਵਿੱਚ 3 ਮੰਡੀਆਂ ਸ਼ਾਮਲ ਹਨ।
ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨਾਂ ਨੇ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ ‘ਤੇ ਤਸੱਲੀ ਪ੍ਰਗਟਾਈ।

232 MANDIS ACROSS STATE TO REMAIN OPEN, REST ALL TO BE CLOSED FROM 5PM ON MAY 13: LAL CHAND KATARUCHAK

Chandigarh, May 12:

Following the completion of procurement procedure, the Food, Civil Supplies and Consumer Affairs Department has decided to close all the mandis across the State with effect from May 13th at 5 PM except 232 mandis.

These details were shared by the Food, Civil Supplies and Consumer Affairs Minister, Lal Chand Kataruchak.

Divulging more, the Minister said that of the abovesaid 232 mandis, 18 are in Bathinda, 8 in Moga, 3 in Fazilka, 6 in Mansa, 9 in Ferozepur, 9 in Patiala, 10 in Sangrur, 13 in Barnala, 15 in Ludhiana West and East, 4 in Faridkot, 11 in Gurdaspur, 14 in Jalandhar, 5 in Sri Muktsar Sahib, 5 in Fatehgarh Sahib, 8 in Kapurthala, 4 in Malerkotla, 5 in S.A.S. Nagar, 5 in Ropar, 21 in Tarn Taran, 5 in Pathankot, 6 in Hoshiarpur, 45 in Amritsar and 3 in S.B.S. Nagar.

The Minister thanked the farmers, arhtiyas, Mandi labour, transporters and government officials involved in the month long exercise of procurement of wheat in the state. He expressed satisfaction on the pace of purchase and the speedy disbursal of MSP dues directly into the bank accounts of the farmers.

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!