ਪੰਜਾਬ ਅੰਦਰ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵੱਲ 34 ਕਰੋੜ 52 ਲੱਖ 61 ਹਜਾਰ 639 ਰੁਪਏ ਦੀ ਰਾਸ਼ੀ ਬਕਾਇਆ: ਲਾਲਜੀਤ ਭੁੱਲਰ
ਪੰਜਾਬ ਅੰਦਰ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵੱਲ 34 ਕਰੋੜ 52 ਲੱਖ 61 ਹਜਾਰ 639 ਰੁਪਏ ਦੀ ਰਾਸ਼ੀ ਬਕਾਇਆ: ਲਾਲਜੀਤ ਭੁੱਲਰ
ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਪੰਜਾਬ ਰਾਜ ਵਿੱਚ ਚੱਲ ਰਹੀਆਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵਲੋਂ ਮਿਤੀ 16-3-2022 ਤੱਕ 32 ਕਰੋੜ 67 ਲੱਖ 83 ਹਜਾਰ 644 ਰੁਪਏ ਟੈਕਸ ਬਕਾਇਆ ਸੀ। ਜਿਸ ਵਿਚੋਂ 3 ਕਰੋੜ 17 ਲੱਖ 28 ਹਜਾਰ 560 ਰੁਪਏ ਦੀ ਰਿਕਵਰੀ ਹੋ ਚੁੱਕੀ ਹੈ। ਅਪ੍ਰੈਲ 2022 ਅਤੇ ਮਈ 2022 ਮਹੀਨੇ ਦੀ 10ਕਰੋੜ 57ਲੱਖ 38 ਹਜ਼ਾਰ 014 ਰੁਪਏ ਟੈਕਸ ਰਕਮ ਬਕਾਇਆ ਹੋਈ ਜਿਸ ਵਿਚੋਂ 5 ਕਰੋੜ 55 ਲੱਖ 31 ਹਜਾਰ 459 ਰੁਪਏ ਜਮ੍ਹਾਂ ਹੋ ਚੁੱਕੇ ਹਨ। ਇਸ ਤਰ੍ਹਾਂ ਮਿਤੀ 31-5-2022 ਤੱਕ ਇਹਨਾਂ ਟੈਕਸ ਡਿਫਾਲਟਰ ਕੰਪਨੀਆਂ ਵਲੋਂ 34 ਕਰੋੜ 52 ਲੱਖ 61 ਹਜਾਰ 639 ਰੁਪਏ ਦੀ ਰਾਸ਼ੀ ਬਕਾਇਆ ਹੈ। ਇਹਨਾਂ ਡਿਫਾਲਟਰ ਕੰਪਨੀਆਂ ਨੂੰ ਨੋਟਿਸ ਜ਼ਾਰੀ ਕੀਤੇ ਹਨ। ਵੱਖ ਵੱਖ ਸਕੱਤਰ ਆਰ ਟੀ ਜੀ ਵਲੋਂ ਚੈਕਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਵਿੱਚ ਡਿਫਾਲਟਰ ਕੰਪਨੀਆਂ ਤੋਂ ਟੈਕਸ ਵਸੂਲੀ ਲਈ ਨੋਟੀਫਿਕੇਸ਼ਨ 04-05-2022 ਰਾਹੀਂ ਐਮਨੇਸਟੀ ਸਕੀਮ ਜ਼ਾਰੀ ਕੀਤੀ ਗਈ ਹੈ। ਜਿਸ ਵਿੱਚ ਟਰਾਂਸਪੋਰਟਰਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਗੱਡੀਆਂ ਦਾ ਬਕਾਇਆ ਟੈਕਸ ਬਿਨ੍ਹਾ ਕਿਸੇ ਵਿਆਜ ਅਤੇ ਪੈਨਲਟੀ ਤੋਂ ਮਿਤੀ 06 -05-2022 ਤੋਂ 05-08-2022 ਤੱਕ ਜਮ੍ਹਾਂ ਕਰਵਾ ਸਕਦੇ ਹਨ।