ਸਦਨ ਵਿੱਚ ਮੰਤਰੀ ਲਾਲ ਚੰਦ ਵਲੋਂ ਮੁੱਖ ਮੰਤਰੀ ਚੇਅਰ ਦੀ ਤੌਹੀਨ
ਪੰਜਾਬ ਵਿਧਾਨ ਸਭਾ ਵਿੱਚ ਸਦਨ ਦੀ ਕਾਰਵਾਈ ਦੌਰਾਨ ਪਹਿਲੀ ਵਾਰ ਮੰਤਰੀ ਬਣੇ ਲਾਲ ਚੰਦ ਕਤਾਰੂਚੱਕ ਵਲੋਂ ਮੁੱਖ ਮੰਤਰੀ ਦੀ ਚੇਅਰ ਦੀ ਤੌਹੀਨ ਕਰ ਦਿੱਤੀ । ਜਿਸ ਸਮੇਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਪਣੀ ਚੇਅਰ ਤੇ ਬੈਠੇ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈ ਰਹੇ ਸਨ। ਇਸ ਦੌਰਾਨ ਮੰਤਰੀ ਲਾਲ ਚੰਦ ਕੱਟਾਰੁਚੱਕ ਉਥੇ ਅਤੇ ਮੁੱਖ ਮੰਤਰੀ ਦੀ ਚੇਅਰ ਦੇ ਅੱਗੋਂ ਨਿਕਲ ਗਏ ਤੇ ਸਭ ਹੈਰਾਨ ਹੋ ਗਏ ਕਿ ਮੁੱਖ ਮੰਤਰੀ ਦੀ ਕੁਰਸੀ ਦੀ ਇਕ ਮਰਿਆਦਾ ਹੈ।ਜਦੋ ਕਿਸੇ ਵਿਧਾਇਕ ਨੇ ਸਦਨ ਤੋਂ ਬਾਹਰ ਜਾਣਾ ਹੁੰਦਾ ਹੈ ਤਾਂ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਸਾਹਮਣੇ ਤੋਂ ਬਾਹਰ ਨਹੀਂ ਜਾ ਸਕਦਾ ਹੈ। ਅਗਰ ਕਿਸੇ ਨੇ ਵਿਧਾਇਕ ਨੇ ਮੁੱਖ ਮੰਤਰੀ ਨੂੰ ਮਿਲਣਾ ਹੁੰਦਾ ਹੈ ਤਾਂ ਉਹ ਕਦੇ ਮੁੱਖ ਮੰਤਰੀ ਦੀ ਚੇਅਰ ਦੇ ਅਗੋਂ ਨਹੀਂ ਗੁਜ਼ਰ ਸਕਦਾ ਪਰ ਮੰਤਰੀ ਸਾਹਿਬ ਨੂੰ ਸ਼ਾਇਦ ਪਤਾ ਹੀ ਨਹੀਂ ਸੀ ਕਿ ਸਦਨ ਦੀ ਕੋਈ ਮਰਿਆਦਾ ਹੈ। ਜਿਵੇਂ ਹੀ ਮੰਤਰੀ ਨੇ ਮੁੱਖ ਮੰਤਰੀ ਦੇ ਕੁਰਸੀ ਦੇ ਅੱਗੋਂ ਨਿਕਲੇ ਤਾਂ ਮੁੱਖ ਮੰਤਰੀ ਵੀ ਹੈਰਾਨ ਹੋ ਗਏ ਇਕ ਵਿਧਾਇਕ ਨੇ ਮੰਤਰੀ ਵੱਲ ਇਸ਼ਾਰਾ ਕੀਤਾ ਕਿ ਕਿੱਧਰ ਜਾ ਰਹੇ ਹੋ। ਇਸ ਤੋਂ ਵਿਧਾਨ ਸਭਾ ਦੇ ਇਕ ਅਧਿਕਾਰੀ ਨੇ ਮੰਤਰੀ ਨੂੰ ਰੋਕ ਕੇ ਵਾਪਸ ਜਾਣ ਲਈ ਕਿਹਾ ਪਰ ਮੰਤਰੀ ਸਾਹਿਬ ਰੁਕੇ ਨਹੀਂ ਅਤੇ ਨਿਕਲ ਗਏ। ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਆਪ ਵਿਧਾਇਕ ਜੈ ਕਿਸਨ ਰੋੜੀ ਨੇ ਕਿਹਾ ਕਿ ਪਹਿਲੀ ਵਾਰ ਵਿਧਾਇਕ ਬਣੇ ਹਨ ਇਸ ਲਈ ਮੁੱਖ ਮੰਤਰੀ ਦੀ ਚੇਅਰ ਦੀ ਤੌਹੀਨ ਕਰ ਗਏ।