36000 ਕਰਮਚਾਰੀਆਂ ਨੂੰ ਪੱਕੇ ਕਰਨ ਲਈ ਬਜ਼ਟ ਵਿੱਚ 540 ਕਰੋੜ ਰੱਖੇ
ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣਾ ਪਹਿਲਾ ਬਜ਼ਟ ਪੇਸ਼ ਕਰਦੇ ਹੋਏ 36000 ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਬਜ਼ਟ ਵਿੱਚ 540 ਕਰੋੜ ਰੱਖੇ ਹਨ। ਜਦੋਂ ਕਿ 26454 ਮੁਲਾਜਮਾਂ ਦੀ ਨਵੀਂ ਭਰਤੀ ਲਈ 714 ਕਰੋੜ ਰੁਪਏ ਰੱਖੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 200 ਕਰੋੜ ਰੱਖੇ ਹਨ। ਜਦੋਂ ਕਿ ਯੂਨੀਵਰਸਿਟੀ ਫੀਸ ਰਿਆਇਤ ਦੇਣ ਲਈ ਜਰਨਲ ਵਰਗ ਦੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਵਜੀਫਾ ਸਕੀਮ ਦੇਣ ਦਾ ਐਲਾਨ ਕੀਤਾ ਹੈ। ਇਸ ਲਈ 30 ਕਰੋੜ ਬਜ਼ਟ ਵਿੱਚ ਰੱਖੇ ਹਨ।
ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।
ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਸ ਲਈ ਬਜਟ ਵਿੱਚ 50 ਕਰੋੜ ਰੁਪਏ ਰੱਖੇ।
ਖੇਡਾਂ ਵਿੱਚ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਉੱਭਰਦੇ ਤੇ ਉੱਤਮ ਖਿਡਾਰੀਆਂ ਲਈ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ 25 ਕਰੋੜ ਰੁਪਏ ਰੱਖੇ।
[highlight color=”yellow”]ਲੁਧਿਆਣਾ, ਮੁਕਤਸਰ, ਬਰਨਾਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਮਾਲੇਰਕੋਟਲਾ, ਪਠਾਨਕੋਟ ਤੇ ਫਾਜਿਲਕਾ 9 ਜਿਲਿਆ ਦੇ ਸਰਕਾਰੀ ਕਾਲਜਾਂ ਵਿੱਚ ਲਾਇਬ੍ਰੇਰੀਆਂ ਦੇ ਬੁਨਿਆਦੀ ਢਾਂਚੇ ਲਈ 30 ਕਰੋੜ ਰੁਪਏ ਰੱਖੇ[/highlight]
ਪ੍ਰੀ ਪ੍ਰਾਇਮਰੀ ਤੋ 8ਵੀ ਤੱਕ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਵਰਦੀ ਦੀ ਯੂਨੀਵਰਸਲ ਸਕੀਮ।
ਇਸ ਕੰਮ ਲਈ 23 ਕਰੋੜ ਰੁਪਏ ਰੱਖੇ
200 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਮੌਜੂਦਾ 100 ਸਕੂਲਾਂ ਨੂੰ ਸਕੂਲਜ਼ ਆਫ ਐਮੀਨਸ ਵਜੋ ਅੱਪਗ੍ਰੇਡ ਕੀਤਾ ਜਾਵੇਗਾ। ਇਹ ਸਕੂਲ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਦੇ ਸੰਯੁਕਤ ਸਕੂਲ ਹੋਣਗੇ।
ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦਾ ਪ੍ਰਾਜੈਕਟ ਸ਼ੁਰੂ ਹੋਵੇਗਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਉੱਤੇ ਸ਼ੁਰੂ ਹੋਵੇਗਾ ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ 50000 ਬੂਟੇ ਅਤੇ 115 ਤ੍ਰਿਵੇਣੀ ਲਗਾਏ ਜਾਣਗੇ।