ਸਾਬਕਾ ਵਿਧਾਇਕ ਨੂੰ ਹਰ ਮਹੀਨੇ 60,000 ਰੁਪਏ ਪ੍ਰਤੀ ਮਹੀਨਾ ਮਿਲੇਗੀ ਪੈਨਸ਼ਨ
ਪੰਜਾਬ ਦੇ ਸਾਬਕਾ ਵਿਧਾਇਕਾ ਨੂੰ ਹੁਣ ਹਰ ਮਹੀਨੇ 60,000 ਰੁਪਏ ਪੈਨਸ਼ਨ ਮਿਲੇਗੀ। ਪੰਜਾਬ ਦੇ ਸਿਖਿਆ ਮੰਤਰੀ ਮੀਤ ਹੇਅਰ ਨੇ ਇਸ ਨੂੰ ਲੈ ਪੰਜਾਬ ਵਿਧਾਨ ਸਭਾ ਵਿੱਚ ਦੀ ਪੰਜਾਬ ਸਟੇਟ ਲੈਜੀਸਲੈਚਰ ਮੈਂਬਰਜ (ਪੈਨਸ਼ਨ ਅਤੇ ਮੈਡੀਕਲ ਫੇਸ਼ੀਲੀਟਸ ਰੈਗੂਲਸ਼ਨ )ਸੋਧ ਬਿੱਲ ਪੇਸ਼ ਕੀਤਾ ਗਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦੇ ਤੋੜ ਤੇ ਰਹੇ ਹਰੇਕ ਵਿਅਕਤੀ ਨੂੰ 60,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਉਸ ਤੇ ਮਹਿੰਗਾਈ ਭੱਤਾ (ਜੋ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ ਲਾਗੂ ਕੀਤਾ ਜਾਵੇਗਾ। ਭਾਵੇਂ ਉਸਨੇ ਮੈਂਬਰ ਵਜੋਂ ਕਿੰਨੀਆਂ ਵੀ ਟਰਮ ਨਿਭਾਈਆਂ ਹੋਣ ਅਤੇ ਭਾਵੇ ਪੰਜਾਬ ਵਿਧਾਨ ਸਭਾ ਦੇ ਕਿੰਨੇ ਵੀ ਕਾਰਜ਼ਕਾਲ ਹੋਣ, ਜਿਸ ਵਿੱਚ ਉਸਨੇ ਇੱਕ ਮੈਂਬਰ ਵਜੋਂ ਸੇਵਾ ਨਿਭਾਈ। ਬਸ਼ਰਤੇ ਕਿ ਜਦੋ ਕੋਈ ਵਿਅਕਤੀ, ਜਿਸ ਨੇ ਮੈਂਬਰ ਵਜੋਂ ਸੇਵਾ ਨਿਭਾਈ ਸੀ, 65 ਸਾਲ, 75 ਸਾਲ ਅਤੇ 80 ਸਾਲ ਦਾ ਹੋ ਜਾਂਦਾ ਹੈ, ਤਾਂ ਅਜਿਹੀ ਉਮਰ ਦਾ ਹੋਣ ਤੇ ਉਹ ਮੁਢਲੀ ਪੈਨਸ਼ਨ ਦਾ ਕ੍ਰਮਵਾਰ 5 ਪ੍ਰਤੀਸ਼ਤ,10 ਪ੍ਰਤੀਸ਼ਤ ਅਤੇ 15 ਪ੍ਰਤੀਸ਼ਤ ਦੇ ਵਾਧੇ ਦਾ ਹੱਕਦਾਰ ਹੋਵੇਗਾ, ਜੋ ਉਸਨੂੰ ਅਜਿਹੀ ਉਮਰ ਦੀ ਪ੍ਰਾਪਤੀ ਤੇ ਮਿਲਣਯੋਗ ਹੈ।