ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਦਿੱਤਾ ਠੋਕਵਾ ਜਵਾਬ, ਕਿਹਾ ਤੁਹਾਨੂੰ ਪਤਾ ਸੀ ਤਨਖਾਹ ਘੱਟ ਮਿਲੇਗੀ, ਫ਼ਿਰ ਟਿਕਟਾਂ ਲਈ ਕਿਉਂ ਦੌੜੇ
https://youtu.be/byWfe43x90Q
ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਦੀ ਪੈਨਸ਼ਨ ਘੱਟ ਹੈ।ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਬਕਾ ਵਿਧਾਇਕ ਦੀ ਪੈਨਸ਼ਨ ਸਾਬਕਾ ਮੁੱਖ ਸਕੱਤਰ ਦੀ ਪੈਨਸ਼ਨ ਦੇ ਬਰਾਬਰ ਹੋਣੀ ਚਾਹੀਦੀ ਹੈ। ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਸਕੱਤਰ ਤੇ ਸਰਕਾਰੀ ਅਧਿਕਾਰੀ 20 ਤੋਂ 25 ਸਾਲ ਨੌਕਰੀ ਕਰਦਾ ਹੈ ਉਸਤੋਂ ਬਾਅਦ ਪੈਨਸ਼ਨ ਮਿਲਦੀ ਹੈ। ਤੁਸੀਂ 5 ਸਾਲ ਬਾਅਦ ਮੁੱਖ ਸਕੱਤਰ ਦੇ ਬਰਾਬਰ ਪੈਨਸ਼ਨ ਮੰਗ ਰਹੇ ਹੋ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਜੇ ਤੁਹਾਨੂੰ ਲਗਦਾ ਵਿਧਾਇਕ ਦੀ ਤਨਖਾਹ ਘੱਟ ਹੈ।ਤਾਂ ਤੁਸੀਂ ਰਾਜ ਸਭਾ ਵਿੱਚ ਹੀ ਰਹਿਣਾ ਸੀ। ਤੁਸੀਂ ਕਿਹਾ ਸੀ ਕਿ ਵਿਧਾਇਕ ਬਣ ਕੇ ਮੈਂ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅਸ਼ੀ ਸੇਵਾ ਲਈ ਆਏ ਹਾਂ। ਇਸ ਦੌਰਾਨ ਭਾਜਪਾ ਦੇ ਮੈਂਬਰ ਜੰਗੀ ਲਾਲ ਮਹਾਜਨ ਨੇ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜਦੋ ਅਸ਼ੀ ਵੋਟਾਂ ਮੰਗ ਰਹੇ ਸੀ ਤਾਂ ਅਸ਼ੀ ਕਿਹਾ ਸੀ ਕਿ ਅਸ਼ੀ ਸੇਵਾ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਤਨਖ਼ਾਹ ਨਹੀਂ ਲੈਣਗੇ।