*ਪੰਜਾਬ ਵਿੱਚ ਵੱਡੇ ਪੱਧਰ ਤੇ ਘਪਲੇ ਹੋਏ , ਆਉਂਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਂਣਗੇ : CM ਭਗਵੰਤ ਮਾਨ*
*ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਜਾ ਪਰਸੋ ਤੱਕ ਨਵੇਂ ਮੰਤਰੀਆਂ ਨੂੰ ਦਿੱਤੇ ਜਾਣਗੇ ਵਿਭਾਗ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਕਿਹਾ ਹੈ ਕਿ ਪਿਛਲੇ 75 ਸਾਲ ਵਿੱਚ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ । ਮੁੱਖ ਮੰਤਰੀ ਨੇ ਕਿਹਾ ਹੈ ਕਿ ਆਉਂਣ ਵਾਲੇ ਦਿਨਾਂ ਵਿੱਚ ਵੱਡੇ ਘਪਲੇ ਸਾਹਮਣੇ ਆਉਂਣਗੇ , ਤੁਸੀਂ ਦੇਖੋਗੇ ਕਿ ਅਜਿਹੇ ਵੀ ਘਪਲੇ ਹੋ ਸਕਦੇ ਹਨ । ਪੰਜਾਬ ਦੇ ਇਕ ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ । ਭਗਵੰਤ ਮਾਨ ਮੰਤਰੀਆਂ ਦੇ ਸੌਂਹ ਚੁੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ ਅਤੇ 5 ਨਵੇਂ ਮੰਤਰੀ ਬਣੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ । ਉਹ ਕਿਹਾ ਕਿ ਇਹਨਾਂ ਮੰਤਰੀਆਂ ਦੇ ਫੈਸਲੇ ਨਾਲ ਅਗਰ ਕਿਸੇ ਦੀ ਜਿੰਦਗੀ ਬਦਲ ਸਕਦੀ ਹੋਈ ਤੇ ਉਹਨਾਂ ਦੇ ਦਸਤਖਤ ਕਰਨ ਨਾਲ ਅਗਰ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਬਲਦੀ ਹੋਈ ਤਾ ਉਹ ਅਸੀਂ ਕਰਾਂਗੇ । ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਮੇਰੀ ਕੈਬਿਨਟ ਤੇ ਮਾਣ ਹੈ । ਮੈਂ ਹੀ ਉਮੀਦ ਕਰਦਾ ਨਵੇਂ ਮੰਤਰੀ ਚਾਹੇ ਉਹ ਅਮਨ ਅਰੋੜਾ (ਵਿਧਾਇਕ ਸੁਨਾਮ), ਇੰਦਰਬੀਰ ਸਿੰਘ ਨਿੱਝਰ (ਵਿਧਾਇਕ ਅੰਮ੍ਰਿਤਸਰ ਦੱਖਣੀ), ਫੌਜਾ ਸਿੰਘ (ਵਿਧਾਇਕ ਗੁਰੂ ਹਰਸਹਾਏ), ਚੇਤਨ ਸਿੰਘ ਜੌੜਾਮਾਜਰਾ (ਵਿਧਾਇਕ ਸਮਾਣਾ) ਅਤੇ ਅਨਮੋਲ ਗਗਨ ਮਾਨ ਹਨ , ਉਹ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ ।
ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਤੇ ਕਾਫੀ ਬੋਝ ਹੈ , ਮੇਰੇ ਕੋਲ ਕਾਫੀ ਵਿਭਾਗ ਹਨ । ਮੈਂ ਇਹ ਨਹੀਂ ਕਹਿੰਦਾ ਕਿ ਮਾਲਾਈਦਾਰ ਹਨ , ਇਹਨਾਂ ਨੂੰ ਚੰਗੇ ਚੰਗੇ ਮਹਿਕਮੇ ਦਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਜਾ ਪਰਸੋ ਤੱਕ ਨਵੇਂ ਮੰਤਰੀ ਨੂੰ ਵਿਭਾਗ ਦੇ ਦਿੱਤੇ ਜਾਣਗੇ । ਨਵੇਂ ਡੀ ਜੀ ਪੀ ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਦਲਦਾ ਰਹਿੰਦਾ ਹੈ । ਦੂਜੀ ਵਾਰ ਬਣੇ ਵਿਧਾਇਕਾਂ ਬਾਰੇ ਪੁੱਛਣ ਤੇ ਮੁੱਖ ਮੰਤਰੀ ਨੇ ਕਿ ਸਾਡੇ ਕੋਲ 92 ਵਿਧਾਇਕ ਹਨ ਤੇ 92 ਦੇ 92 ਹੀਰੇ ਹਨ । ਕਿਸੇ ਨੂੰ ਮੈਂ ਘੱਟ ਨਹੀਂ ਸਮਝਦਾ , ਪਰ ਜਿਮੇਵਾਰੀਆਂ ਮਿਲਣਗੀਆਂ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਵੱਡੀਆਂ ਵੱਡਿਆ ਜਿੰਮੇਵਾਰੀਆਂ ਮਿਲਣਗੀਆਂ ਜੋ ਸਾਡੇ ਐਮ ਐਲ ਏ ਹਨ । ਚਾਹੇ ਉਹ ਪਹਿਲੀ ਵਾਰ ਜਿਤੇ ਜਾ ਦੂਜੀ ਵਾਰ ਐਮ ਐਲ ਏ ਬਣੇ ਹੈ, ਇਸ ਦਾ ਕੋਈ ਫਰਕ ਨਹੀਂ । ਪੰਜਾਬ ਦੇ ਲੋਕਾਂ ਨੂੰ ਸਾਨੂੰ ਸਾਨੂੰ ਕਾਫੀ ਉਮੀਦਾਂ ਨਾਲ ਭੇਜਿਆ ਹੈ ਮੈਂ ਉਨ੍ਹਾਂ ਉਮੀਦਾਂ ਦੇ ਖਰਾ ਉਤਰਨ ਲਈ ਕੋਸ਼ਿਸ਼ ਕਰਾਂਗੇ ।