ਪੰਜਾਬ
*ਦੁਰਯੋਧਨ ਗੁਰਦਿਆਲ ਸਿੰਘ ਨੇ ਸੰਭਾਲਿਆ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦਾ ਅਹੁਦਾ*
* ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਗੁਲਦਸਤੇ ਨਾਲ ਕੀਤਾ ਸਵਾਗਤ*
ਪਠਾਨਕੋਟ, 7 ਜੁਲਾਈ ( )
ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਲੋਕ ਹਿਤ ਵਿੱਚ ਕੀਤੀਆਂ ਗਈਆਂ ਪੀਪੀਐਸਸੀ ਅਧਿਕਾਰੀਆਂ ਦੀਆਂ ਬਦਲੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਦੇ ਪ੍ਰਿੰਸੀਪਲ ਦੁਰਯੋਧਨ ਗੁਰਦਿਆਲ ਸਿੰਘ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਅੱਜ ਬਾਅਦ ਦੁਪਹਿਰ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ ਹੈ। ਦਫ਼ਤਰ ਪੁਜੱਣ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦੀ ਅਗਵਾਈ ਵਿੱਚ ਪ੍ਰਿੰਸੀਪਲ ਸਾਹਿਬਾਨ ਅਤੇ ਦਫ਼ਤਰੀ ਸਟਾਫ਼ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਆਪਣੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਖੁਦ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ ਤੇ ਪੁੱਜੇ ਹਨ ਅਤੇ ਉਹ ਸਕੂਲਾਂ ਅੰਦਰ ਗੁਣਾਤਮਿਕ ਸਿੱਖਿਆ ਤੇ ਜ਼ੋਰ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ।
ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦੀ ਕੀਤੀ ਜਾਵੇਗੀ ਮਦਦ।
ਉਹਨਾਂ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸਹਿ ਅਕਾਦਮਿਕ ਖੇਤਰ ਵਿੱਚ ਵੀ ਅੱਗੇ ਲਿਆਂਦਾ ਜਾਵੇਗਾ।
ਬਤੌਰ ਕੰਪਿਊਟਰ ਫੈਕਲਟੀ ਜਵਾਇੰਨ ਕੀਤੀ ਸੀ ਨੌਕਰੀ
ਦੁਰਯੋਧਨ ਗੁਰਦਿਆਲ ਸਿੰਘ ਨੇ 2006 ਵਿੱਚ ਬਤੌਰ ਕੰਪਿਊਟਰ ਫੈਕਲਟੀ ਸਰਕਾਰੀ ਹਾਈ ਸਕੂਲ ਡੇਹਰੀਵਾਲ ਗੁਰਦਾਸਪੁਰ ਵਿੱਚ ਨੌਕਰੀ ਜਵਾਇੰਨ ਕੀਤੀ ਸੀ ਅਤੇ 13 ਸਾਲ ਡੇਹਰੀਵਾਲ ਵਿੱਚ ਸੇਵਾ ਨਿਭਾਉਣ ਤੋਂ ਬਾਅਦ 2019 ਵਿੱਚ ਪੀਪੀਐਸਸੀ ਟੈਸਟ ਪਾਸ ਕਰਕੇ ਬਤੌਰ ਹੈਡਮਾਸਟਰ ਝੇਲਾ ਆਮਦਾ ਸ਼ਕਰਗੜ੍ਹ ਸਕੂਲ ਜੁਆਇੰਨ ਕੀਤਾ ਅਤੇ ਇਸ ਤੋਂ ਬਾਅਦ 2020 ਵਿੱਚ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ, ਨਾਜੋਚੱਕ ਅਤੇ ਮਾਧੋਪੁਰ ਕੰਮ ਕੀਤਾ ਅਤੇ ਇਨ੍ਹਾਂ ਦੀ ਮਿਹਨਤ ਅਤੇ ਕੰਮ ਕਰਨ ਦੇ ਜਜ਼ਬੇ ਨੂੰ ਦੇਖ ਕੇ ਵਿਭਾਗ ਵੱਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਦੀ ਜ਼ਿੰਮੇਵਾਰੀ ਦਿੱਤੀ ਹੈ।
ਇਸ ਮੌਕੇ ਤੇ ਉਨ੍ਹਾਂ ਦੇ ਪਿਤਾ ਗੁਰਦਿਆਲ ਸਿੰਘ, ਪਤਨੀ ਈਟੀਟੀ ਅਧਿਆਪਕ ਸੁਨੀਤਾ, ਪ੍ਰਿੰਸੀਪਲ ਬਲਵਿੰਦਰ ਸੈਣੀ, ਹੈਡ ਮਿਸਟ੍ਰੇਸ ਪੂਨਮ ਡੇਹਰੀਵਾਲ, ਰਾਜ ਦੀਪਕ, ਮਨਜੀਤ ਸਿੰਘ, ਅਮਨਦੀਪ ਸਿੰਘ, ਸੰਜੇ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬ੍ਰਿਜ ਰਾਜ, ਸਮੂਹ ਸੈਕੰਡਰੀ ਅਤੇ ਐਲੀਮੈਂਟਰੀ ਦਫ਼ਤਰੀ ਸਟਾਫ਼, ਡੇਹਰੀਵਾਲ, ਮਾਧੋਪੁਰ ਅਤੇ ਸੁਜਾਨਪੁਰ ਮੁੰਡੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।