ਪੰਜਾਬ
*ਪਟਿਆਲਾ ਕੋਰਟ ਵਲੋਂ ਦਲੇਰ ਮੇਹਦੀ ਦੀ 2 ਸਾਲ ਦੀ ਸਜਾ ਬਰਕਰਾਰ, ਪੁਲਿਸ ਨੇ ਹਿਰਾਸਤ ਚ ਲਿਆ*
*ਦਲੇਰ ਮੇਹਦੀ ਨੂੰ 2018 ਵਿੱਚ ਹੋਈ ਸੀ ਸਜ਼ਾ*
ਪਟਿਆਲਾ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮੇਹਦੀ ਦੀ ਸਜਾ ਨੂੰ ਬਰਕਰਾਰ ਰੱਖਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਦਲੇਰ ਮੇਹਦੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਦਲੇਰ ਮੇਹਦੀ ਨੂੰ ਹੁਣ ਪਟਿਆਲਾ ਜੇਲ ਵਿਚ ਭੇਜਿਆ ਜਾਵੇਗਾ ਦਲੇਰ ਮੇਹਦੀ ਖਿਲਾਫ 2003 ਵਿਚ ਪਟਿਆਲਾ ਪੁਲਿਸ ਨੇ ਕਬੂਤਰਬਾਜ਼ੀ ਮਾਮਲੇ ਵਿਚ ਮਾਮਲਾ ਦਰਜ ਕੀਤਾ ਸੀ ਅਤੇ ਉਸ ਖਿਲਾਫ 2018 ਵਿਚ ਸਜਾ ਹੋਈ ਸੀ ਪਟਿਆਲਾ ਦੇ ਬਖਸੀਸ ਸਿੰਘ ਵਲੋਂ ਦਲੇਰ ਮੇਹਦੀ ਤੇ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਬਾਅਦ 35 ਹੋਰ ਲੋਕਾਂ ਨੇ ਦਲੇਰ ਮੇਹਦੀ ਤੇ ਦੋਸ਼ ਲਗਾਏ ਸਨ