*ਨਗਰ ਨਿਗਮ ਪਟਿਆਲਾ ਨੇ ਜਮੀਨ ਨੂੰ ਵਰਤੇ ਬਿਨ੍ਹਾ 7 ਸਾਲ ਤੋਂ ਜ਼ਿਆਦਾ ਸਮੇ ਤੱਕ ਦਿੱਤਾ 1 ਲੱਖ ਰੁਪਏ ਸਾਲਾਨਾ ਵਾਧੇ ਸਮੇਤ 10 ਲੱਖ ਪ੍ਰਤੀ ਸਾਲਾਨਾ ਕਰਾਇਆ*
*ਨਗਰ ਨਿਗਮ ਪਟਿਆਲਾ ਦੁਆਰਾ ਕਬਜਾ ਨਵੰਬਰ 2013 ਨੂੰ ਕੀਤਾ ਗਿਆ ਪ੍ਰਾਪਤ*
ਨਗਰ ਨਿਗਮ ਪਟਿਆਲਾ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਵਿਚ ਨਿਗਮ ਨੇ 25 ਏਕੜ ਜਮੀਨ ਨੂੰ ਲੀਜ ਤੇ ਲਿਆ । ਇਸ ਜਮੀਨ ਨੂੰ ਕਿਸੇ ਮੰਤਵ ਲਈ ਵਰਤੇ ਬਿਨ੍ਹਾ ਹੀ 7 ਸਾਲ ਤੋਂ ਜ਼ਿਆਦਾ ਸਮੇ ਤੱਕ ਜਮੀਨ ਦਾ ਕਰਾਇਆ ਦੇਣਾ ਜਾਰੀ ਰੱਖਿਆ । ਇਸ ਦਾ ਖੁਲਾਸਾ ਕੈਗ ਨੇ ਰਿਪੋਰਟ ਵਿਚ ਕਰਦੇ ਹੋਏ ਕਿਹਾ ਹੈ ਕਿ ਨਗਰ ਨਿਗਮ ਪਟਿਆਲਾ ਨੇ ਨਵੰਬਰ 2013 ਤੋਂ ਮਾਰਚ 2021 ਤੱਕ 94 .75 ਲੱਖ ਰੁਪਏ ਦੀ ਰਾਸ਼ੀ ਦਾ ਗੈਰ ਲਾਭਦਾਇਕ ਖਰਚਾ ਕਰ ਦਿੱਤਾ ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਲਿਡ ਵੇਸਟ ਪ੍ਰੋਸੇਸਿੰਗ ਪ੍ਰੋਜੈਕਟ ਅਧੀਨ ਪਟਿਆਲਾ ਕਲੱਸਟਰ 22 ਯੂ ਐਲ ਬੀਜ ਨੂੰ ਕਵਰ ਕੀਤਾ ਜਾਣਾ ਸੀ । ਜਦੋ ਇਸ ਡਬਲਿਯੂ ਐਮ ਪ੍ਰੋਜੈਕਟ ਲਈ ਟੈਂਡਰ ਪ੍ਰੋਗ੍ਰੈਸ ਅਧੀਨ ਸਨ । ਪਟਿਆਲਾ ਕਲੱਸਟਰ ਲਈ ਦੁੱਧਰ ਵਿਖੇ ਡੰਪਿੰਗ ਸਾਈਟ ਲਈ ਜਮੀਨ ਪ੍ਰਾਪਤੀ ਦੀ ਕਾਰਵਾਈ ਅੰਤਿਮ ਕੀਤੀ ਗਈ । ਨਗਰ ਨਿਗਮ ਪਟਿਆਲਾ ਦੁਆਰਾ ਕਬਜਾ (ਨਵੰਬਰ 2013 ) ਨੂੰ ਪ੍ਰਾਪਤ ਕੀਤਾ ਗਿਆ । ਭਾਵੇ ਮੰਤਵ ਲਈ ਸਮਝੌਤਾ 20 ਏਕੜ ਸ਼ਾਮਲਾਟ ਜਮੀਨ ਦੇ ਸਬੰਧ ਵਿਚ 33 ਸਾਲ ਲਈ ਗਰਾਮ ਪੰਚਾਇਤ ਦੁੱਧਰ ਪਿੰਡ ਨਾਲ ਜਨਵਰੀ 2015 ਚ ਕੀਤਾ ਗਿਆ ਸੀ ।
ਪਟਿਆਲਾ ਇਸ ਡਬਲਿਊ ਐਮ ਕਲੱਸਟਰ ਲਈ ਟੈਂਡਰ ਮਈ 2018 ਤੱਕ ਅੰਤਿਮ ਨਹੀਂ ਹੋ ਸਕੇ , ਜਦੋ ਵਿਭਾਗ ਦੇ ਕੰਟਰੋਲ ਅਧੀਨ ਪੀ ਐਮ ਆਈ ਡੀ ਸੀ ਦੁਆਰਾ ਪਟਿਆਲਾ ਅਤੇ ਗਮਾਡਾ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਗਿਆ । ਪਟਿਆਲਾ ਕਲੱਸਟਰ ਲਈ ਪਿੰਡ ਦੁੱਧਰ ਵਿਚ ਪ੍ਰੋਜੈਕਟ ਲਈ ਜਮੀਨ ਪਹਿਲਾ ਹੀ ਪ੍ਰਾਪਤ ਕੀਤੀ ਜਾ ਚੁਕੀ ਸੀ, ਜਦੋ ਕਿ ਗਾਮੰਦਾ ਕਲੱਸਟਰ ਲਈ ਜਮੀਨ ਪ੍ਰਾਪਤੀ ਕਾਰਵਾਈ ਅਧੀਨ ਸੀ । ਜਿਸਦੇ ਕਾਰਨ ਪਟਿਆਲਾ – ਗਾਮੰਡ ਕਲੱਸਟਰ ਲਈ ਟੈਂਡਰ ਅੰਤਿਮ ਨਹੀਂ ਹੋ ਸਕੇ । ਪਾਰ ਸਮਝੌਤੇ ਅਨੁਸਾਰ ਨਗਰ ਨਿਗਮ ਪਟਿਆਲਾ ਨੇ ਜਮੀਨ ਨੂੰ ਕਿਸੇ ਮੰਤਵ ਲਈ ਵਰਤਣ ਤੋਂ ਬਿਨ੍ਹਾ ਹੀ 10 ਪ੍ਰਤੀਸ਼ਤ ( 1 ਲੱਖ ਰੁਪਏ ) ਸਾਲਾਨਾ ਵਾਧੇ ਸਮੇਤ 10 ਲੱਖ ਪ੍ਰਤੀ ਸਾਲਾਨਾ ਦੇ ਹਿਸਾਬ ਨਾਲ ਕਰਾਇਆ ਦੇਣਾ ਜਾਰੀ ਰੱਖਿਆ । ਇਸ ਦੇ ਨਾਲ ਨਵੰਬਰ 2013 ਤੋਂ ਮਾਰਚ 21 ਤੱਕ 94 .75 ਲੱਖ ਰੁਪਏ ਦੀ ਗੈਰ ਲਾਭਦਾਇਕ ਰਾਸ਼ੀ ਦਾ ਖਰਚ ਹੋ ਗਿਆ ।