ਪੰਜਾਬ

*ਪੰਜਾਬ ਸਰਕਾਰ ਨੂੰ ਕੋਈ ਵੀ ਫਿੱਟ ਨਹੀਂ ਬੈਠ ਰਿਹਾ ਵਿੱਤ ਸਕੱਤਰ , 3 ਮਹੀਨੇ ਵਿਚ ਲਗਾਇਆ ਪੰਜਵਾਂ ਵਿੱਤ ਸਕੱਤਰ*

* ਅਜੋਏ ਸ਼ਰਮਾ ਦੀ ਜਗ੍ਹਾ ਤੇ ਅਜੋਏ ਕੁਮਾਰ ਸਿਨਹਾ ਨੂੰ ਲਗਾਇਆ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ*

ਪੰਜਾਬ ਸਰਕਾਰ ਲਈ ਮੁਸ਼ਕਲ ਇਹ ਪੈਦਾ ਹੋ ਗਈ ਹੈ ਕਿ ਉਸ ਨੂੰ ਕੋਈ ਵੀ ਵਿੱਤ ਸਕੱਤਰ ਫਿੱਟ ਨਹੀਂ ਬੈਠ ਰਿਹਾ ਹੈ । ਇਸ ਲਈ ਹੁਣ ਫਿਰ ਸਰਕਾਰ ਨੇ ਵਿੱਤ ਸਕੱਤਰ ਅਜੋਏ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਹੈ । ਅਜੋਏ ਸ਼ਰਮਾ ਦੀ ਜਗ੍ਹਾ ਤੇ ਅਜੋਏ ਕੁਮਾਰ ਸਿਨਹਾ ਨੂੰ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ । ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਰਕਾਰ ਕੇ ਏ ਪੀ ਸਿਨਹਾ ਨੂੰ ਬਦਲ ਕੇ ਵਿਕਾਸ ਪ੍ਰਤਾਪ ਨੂੰ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਫਿਰ ਵਿਕਾਸ ਪ੍ਰਤਾਪ ਦੀ ਜਗ੍ਹਾ ਤੇ ਕੇ ਏ ਪੀ ਸਿਨਹਾ ਨੂੰ ਵਿੱਤ ਵਿਭਾਗ ਦਾ ਅਤਿਰਿਕਤ ਮੁੱਖ ਸਕੱਤਰ ਲਗਾ ਦਿਤਾ ਗਿਆ । ਇਸ ਤੋਂ ਬਾਅਦ ਪਿਛਲੇ ਦਿਨੀ ਕੇ ਏ ਪੀ ਸਿਨਹਾ ਨੂੰ ਫਿਰ ਬਦਲ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਤੇ ਅਜੋਏ ਸ਼ਰਮਾ ਨੂੰ ਵਿੱਤ ਵਿਭਾਗ ਦਾ ਸਕੱਤਰ ਲਗਾ ਦਿਤਾ ਗਿਆ ।

ਸਰਕਾਰ ਨੇ ਅੱਜ ਸੋਮਵਾਰ ਨੂੰ ਫਿਰ ਅਜੋਏ ਸ਼ਰਮਾ ਨੂੰ ਬਦਲ ਅਜੋਏ ਕੁਮਾਰ ਸਿਨਹਾ ਨੂੰ ਵਿੱਤ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ । ਇਸ ਦੇ ਨਾਲ ਹੀ ਅਜੋਏ ਕੁਮਾਰ ਸਿਨਹਾ ਨੂੰ ਹਾਉਸਿੰਗ ਤੇ ਸਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!