*ਰਾਸ਼ਟਰਪਤੀ ਚੋਣਾਂ ਦੌਰਾਨ ਪੰਜਾਬ ਵਿਚ ਕਿਸ ਨੇ ਕੀਤੀ ਕ੍ਰੋਸ ਵੋਟਿੰਗ*
ਪੰਜਾਬ ਤੋਂ ਦਰੋਪਦੀ ਮੁਰਮਮ ਨੂੰ ਮਿਲੀਆਂ 5 ਦੀ ਜਗ੍ਹਾ 8 ਵੋਟਾਂ*
ਰਾਸ਼ਟਰਪਤੀ ਚੋਣਾਂ ਵਿਚ ਜਿਥੇ ਲੋਕ ਸਭਾ ਅਤੇ ਕਈ ਵਿਧਾਨ ਸਭਾ ਵਿਚ ਕ੍ਰੋਸ ਵੋਟਿੰਗ ਹੋਈ ਓਥੇ ਪੰਜਾਬ ਅੰਦਰ ਵੀ ਕ੍ਰੋਸ ਵੋਟਿੰਗ ਹੋਈ ਹੈ । ਐਨ ਡੀ ਏ ਦੀ ਉਮੀਦਵਾਰ ਦਰੋਪਦੀ ਮੁਰਮਮ ਨੂੰ ਪੰਜਾਬ ਅੰਦਰ 8 ਵੋਟਾਂ ਮਿਲੀਆਂ ਅਕਾਲੀ ਦਲ ਵਲੋਂ ਵੀ ਦਰੋਪਦੀ ਮੁਰਮਮ ਨੂੰ ਵੀ ਵੋਟ ਦੇਣ ਦਾ ਐਲਾਨ ਕੀਤਾ ਸੀ ਪਰ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਯਾਲੀ ਨੇ ਵੋਟ ਪਾਉਂਣ ਤੋਂ ਮਨਾ ਕਰ ਦਿੱਤਾ ਸੀ ਇਸ ਤਰ੍ਹਾਂ ਕਾਂਗਰਸ ਦੇ 2 ਵਿਧਾਇਕਾਂ ਨੇ ਵੋਟ ਨਹੀਂ ਪਾਈ ਸੀ । ਪੰਜਾਬ ਵਿਧਾਨ ਸਭਾ ਅੰਦਰ ਕੁਲ 114 ਵੋਟਾਂ ਪਈਆਂ ਸਨ । ਜਿਸ ਵਿੱਚੋ 8 ਵੋਟਾਂ ਦਰੋਪਦੀ ਮੁਰਮਮ ਨੂੰ ਪਈਆਂ ਹਨ । ਆਪ ਦੇ 92 ਵਿਧਾਇਕ ਹਨ ਜਦੋ ਕਿ ਅਕਾਲੀ ਦਲ ਦੇ 3 ਵਿਧਾਇਕ , ਬਸਪਾ ਦਾ 1 ਵਿਧਾਇਕ ਅਤੇ ਭਾਜਪਾ ਦੇ 2 ਵਿਧਾਇਕ ਹਨ
ਦਰੋਪਦੀ ਮੁਰਮਮ ਨੂੰ ਕੁਲ 5 ਵੋਟਾਂ ਮਿਲਣੀਆਂ ਸਨ ਜਿਸ ਵਿਚ 2 ਵੋਟਾਂ ਅਕਾਲੀ ਦਲ , 2 ਭਾਜਪਾ ਤੇ 1 ਬਸਪਾ ਦੀ ਵੋਟ ਸੀ । ਕਾਂਗਰਸ ਤੇ ਆਪ ਨੇ ਯਸ਼ਵੰਤ ਸਿਨਹਾ ਨੂੰ ਸਮਰਥਨ ਦਿੱਤਾ ਸੀ । ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਕ ਵੋਟ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਦੀ ਵੋਟ ਮੁਰਮਮ ਨੂੰ ਜਾ ਸਕਦੀ ਹੈ । ਸਵਾਲ ਇਹ ਹੈ ਕਿ 2 ਹੋਰ ਵੋਟਾਂ ਕਿਸ ਨੇ ਦਰੋਪਦੀ ਮੁਰਮਮ ਨੂੰ ਵੋਟਾਂ ਪਾਈਆਂ ਹਨ ।