ਪੰਜਾਬ

*ਹਿੰਦੂਆਂ ਦੀ ਆਸਥਾ ਨਾਲ ਖਿਲਵਾੜ : ਸਾਵਣ ਅਸਟਮੀ ਮੇਲਾ ਸ੍ਰੀ ਨੈਣਾ ਦੇਵੀ, ਸ੍ਰੀ ਅਨੰਦਪੁਰ ਸਾਹਿਬ – ਨੈਣਾਂ ਦੇਵੀ ਰੂਟ ਤੇ ਲੰਗਰ ਲਗਾਉਣ ਤੇ ਪਾਬੰਦੀ*

*ਸਿਰਫ ਹਿੰਦੂ ਹੀ ਨਹੀਂ ਬਲਕਿ ਹਰ ਵਰਗ ਦੇ ਲੋਕ ਸ਼ਰਧਾ ਨਾਲ ਸ੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ ਜੈ ਕਾਰੇ ਲਾਉਂਦੇ ਜਾਂਦੇ ਨੇ*

ਪੰਜਾਬ ਸਰਕਾਰ ਵਲੋਂ ਹਿੰਦੂਆਂ ਦੇ ਪਵਿੱਤਰ ਤਿਉਹਾਰ ਸਾਵਣ ਅਸਟਮੀ ਮੇਲਾ ਸ੍ਰੀ ਨੈਣਾ ਦੇਵੀ ਦੇ ਮੱਦੇਨਜਰ ਸ੍ਰੀ ਅਨੰਦਪੁਰ ਸਾਹਿਬ – ਨੈਣਾਂ ਦੇਵੀ ਰੂਟ ਤੇ ਲੰਗਰ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਪਾਬੰਦੀ 29 ਜੁਲਾਈ ਤੋਂ 6 ਅਗਸਤ 2022 ਤਕ ਲਗਾਈ ਗਈ ਹੈ । ਸ੍ਰੀ ਨੈਣਾ ਦੇਵੀ ਮਾਤਾ ਦੀ ਕਾਫੀ ਮਾਨਤਾ ਹੈ । ਪੰਜਾਬ ਖ਼ਸ਼ਕਾਰ ਮਾਲਵੇ ਦੇ ਲੋਕਾਂ ਵਿੱਚ ਕਾਫੀ ਸ਼ਰਧਾ ਹੈ । ਇਸ ਮੇਲੇ ਦੇ ਚਲਦੇ ਭਾਰੀ ਸੰਖਿਆ ਵਿੱਚ ਲੋਕ ਮਾਤਾ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ ।


ਸਿਰਫ ਹਿੰਦੂ ਹੀ ਨਹੀਂ ਬਲਕਿ ਹਰ ਵਰਗ ਦੇ ਲੋਕ ਸ਼ਰਧਾ ਨਾਲ ਸ੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ ਜੈ ਕਾਰੇ ਲਾਉਂਦੇ ਜਾਂਦੇ ਹੈ । ਇਹ ਪਹਿਲੀ ਵਾਰ ਹੋਇਆ ਹੈ ਜਦੋ ਸਰਕਾਰ ਨੇ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਹੋਵੇ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਪਤਾ ਹੈ ਇਸ ਮੰਦਿਰ ਦੀ ਕੀ ਮਾਨਤਾ ਹੈ । ਉਹਨਾਂ ਨੂੰ ਪਤਾ ਹੈ ਕਿ ਮਾਲਵਾ ਦੇ ਲੋਕ ਕਾਫੀ ਸੰਖਿਆ ਵਿੱਚ ਜਾਂਦੇ ਹਨ । ਪੰਜਾਬ ਅੰਦਰ ਲੰਗਰ ਦੀ ਵਿਵਸਥਾ ਕਾਫੀ ਲੰਮੇ ਸਮੇ ਤੋਂ ਚੱਲੀ ਆ ਰਹੀ ਹੈ , ਕਦੇ ਕਿਸੇ ਸਰਕਾਰ ਨੇ ਅਜਿਹਾ ਫ਼ਰਮਾਨ ਜਾਰੀ ਨਹੀਂ ਕੀਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!