ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਆਜ਼ਾਦੀ ਦਿਵਸ ਮੌਕੇ ਪਠਾਨਕੋਟ ਤੋਂ 40 ਕਿੱਲੋਮੀਟਰ ਦੂਰ ਹਿੰਦ-ਪਾਕ ਬਾਰਡਰ ਦੇ ਐਨ ਕੰਢੇ ‘ਤੇ ਪੰਜਾਬ ਬਾਰਡਰ ਦੀ ਆਖਰੀ BSF -POST ‘ਤੇ ਬੀ. ਐਸ.ਐਫ ਜਵਾਨਾਂ ਨੂੰ ਮਿਲਣ ਪਹੁੰਚੇ ਅਤੇ ਹਿੰਦ ਪਾਕਿ ਜੰਗ ਦੇ ਸ਼ਹੀਦ ਜਵਾਨ ਕਮਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਜ਼ਿਕਰਯੋਗ ਹੈ ਕਿ ਪਠਾਨਕੋਟ ਤੋਂ 40 ਕਿੱਲੋਮੀਟਰ ਦੂਰ ਹਿੰਦ -ਪਾਕ ਬਾਰਡਰ ਦੇ ਐਨ ਕੰਢੇ ਤੇ ਪੰਜਾਬ ਬਾਰਡਰ ਦੀ ਆਖਰੀ BSF -POST ਪਿੰਡ ਸਿੰਬਲ ਵਿਖੇ ਗਏ ! 1971 ਦੀ ਭਾਰਤ -ਪਾਕਿ ਜੰਗ ਵਿੱਚ ਇਕ ਵਾਰ ਤਾਂ ਪਾਕਿਸਤਾਨ ਨੇ ਇਸ ਚੌਕੀ ਤੇ ਕਬਜ਼ਾ ਕਰ ਲਿਆ ਸੀ । ਅੰਮ੍ਰਿਤਸਰ ਦੇ ਜੰਮ-ਪਲ ਸ਼ਹੀਦ ਜਵਾਨ ਕਮਲਜੀਤ ਸਿੰਘ ਨੇ ਦੁਸ਼ਮਣਾਂ ਨਾਲ ਗਹਿਗੱਚ ਲੜਾਈ ਪਰ ਇਕੱਲਾ ਹੋਣ ਕਰਕੇ ਪਾਕਿਸਤਾਨੀ ਫ਼ੌਜੀਆਂ ਨੇ ਉਸ ਨੂੰ ਫੜਕੇ ਸ਼ਹੀਦ ਕਰ ਦਿੱਤਾ ਸੀ। ਪਾਕਿਸਤਾਨੀ ਫ਼ੌਜ ਨੇ ਕਰੂਰ ਹਰਕਤ ਕੀਤੀ ਕਿ ਉਸ ਦਾ ਸਿਰ ਧੜ ਨਾਲੋਂ ਵੱਖਰਾ ਕਰਕੇ ਬੇਰੀ ਨਾਲ ਟੰਗ ਦਿੱਤਾ ਸੀ । ਸ਼ਹੀਦ ਕਮਲਜੀਤ ਦਾ ਇੱਥੇ ਹੀ ਸੰਸਕਾਰ ਕੀਤਾ ਗਿਆ ਅਤੇ ਇੱਥੇ ਹੀ ਉਸਦੀ ਯਾਦਗਾਰ ਬਣਾਈ ਗਈ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਇਸ ਯਾਦਗਾਰ ‘ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ BSF ਦੇ ਜਵਾਨਾਂ ਨੂੰ 75ਵਾਂ ਅਜ਼ਾਦੀ ਦਿਵਸ ਦੀਆਂ ਸੁਭ ਕਾਮਨਾਵਾਂ ਦਿੱਤੀਆਂ ਅਤੇ ਜਵਾਨਾਂ ਨਾਲ ਦੁਪਹਿਰ ਦੇ ਖਾਣਾ ਮੌਕੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ। ਇਸ POST ਦਾ ਨਾਮ ਹੁਣ ਕਮਲਜੀਤ ਸਿੰਘ ਪੋਸਟ ਹੈ।