ਪੰਜਾਬ
*ਨੇਤਰਹੀਣਾ ਦੀਆ ਸ਼ਾਰੀਆ ਮੰਗਾ ਸਰਕਾਰ ਜਲਦੀ ਪੂਰੀਆ ਕਰੇਗੀ’: ਹਰਭਜਨ ਸਿੰਘ*
*ਵਾਅਦਿਆਂ ਦੀ ਥਾ਼ ਅੇਐਕਸਨ ਮੂਡ ਵਿੱਚ ਆਵੇ ਸਰਕਾਰ : ਨੇਤਰਹੀਣ ਆਗੂ*
ਚੰਡੀਗੜ੍ਹ 17 ਅਗਸਤ ( )
ਨੇਤਰਹੀਣ ਵਿਅਕਤੀ ਸਾਡੇ ਸਮਾਜ ਦਾ ਅਹਿਮ ਅੰਗ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇਤਰਹੀਣ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ ਅਤੇ ਇਸ ਵਰਗ ਨਾਲ ਸਬੰਧਤ ਜਿੰਨੀਆਂ ਵੀ ਮੰਗਾਂ ਹਨ ਪੰਜਾਬ ਸਰਕਾਰ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਢੁੱਕਵਾਂ ਹੱਲ ਕਰੇਗੀ।
ਅੱਜ ਪੰਜਾਬ ਭਵਨ ਵਿਚ ਨੇਤਰਹੀਣਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਦੇ ਵਿਹਾਰ ਤੇ ਨੇਤਰਹੀਣ ਜਥੇਬੰਦੀਆਂ ਨਾਲ ਮੀਟਿੰਗ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਨੈਸ਼ਨਲ ਫੈਡਰੇਸ਼ਨ ਆਫ ਦਾ ਬਲ਼ਾਈਂਡ ਪੰਜਾਬ ਬ੍ਰਾਂਚ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਨੁਮਾਇੰਦਿਆਂ ਨਾਲ ਪੰਜਾਬ ਭਵਨ ਚੰਡੀਗੜ ਵਿਖੇ ਮੀਟਿੰਗ ਦੌਰਾਨ ਨੇਤਰਹੀਣਾਂ ਦੀਆਂ ਮੰਗਾਂ ਉੱਤੇ ਆਮ ਸਹਿਮਤੀ ਜ਼ਾਹਰ ਕੀਤੀ ।
ਨੇਤਰਹੀਣਾਂ ਦੀਆਂ ਪ੍ਰਮੁੱਖ ਮੰਗਾਂ ਬਾਰੇ ਗੱਲਬਾਤ ਕਰਦੇ ਹੋਏ ਨੇਤਰਹੀਣ ਆਗੂਆਂ ਗੁਰਪ੍ਰੀਤ ਸਿੰਘ ਚਹਿਲ ਇਕਬਾਲ ਸਿੰਘ ਜਮਾਲਪੁਰ ਬਲਵਿੰਦਰ ਸਿੰਘ ਚਾਹਲ ਵਿਵੇਕ ਮੋਗਾ ਅਤੇ ਪਰਮਿੰਦਰ ਸਿੰਘ ਫੁੱਲਾਂਵਾਲ ਨੇ ਦੱਸਿਆ ਕਿ ਸਰਕਾਰੀ ਨੌਕਰੀਆਂ ਵਿਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਕਰਨ ਕਰਨ . ਨੇਤਰਹੀਣ ਵਿਅਕਤੀਆਂ ਨੂੰ ਮਿਲ ਰਹੀ ਮਹੀਨੇਵਾਰ ਪੈਨਸ਼ਨ ਨੂੰ ਵਧਾ ਕੇ ਘੱਟੋ ਘੱਟ 5000 ਹਜ਼ਾਰ ਰੁਪਏ ਮਹੀਨਾ ਕਰਨਾ . ਵੱਖ ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਇੱਕੋ ਪੋਸਟ ਤੇ ਕੰਮ ਕਰ ਰਹੇ ਨੇਤਰਹੀਣ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਦੇਣਾ . ਨੇਤਰਹੀਣਾਂ ਲਈ ਇੱਕੋ ਇੱਕ ਸਰਕਾਰੀ ਸਕੂਲ ਜਮਾਲਪੁਰ ਲੁਧਿਆਣਾ ਵਿੱਚ ਸਟਾਫ ਦੀ ਭਰਤੀ ਕਰਕੇ ਇਸ ਸਕੂਲ ਨੂੰ + 2 ਤੱਕ ਕਰਨਾ . ਨੇਤਰਹੀਣ ਵਿਅਕਤੀਆਂ ਦੀ ਪੜ੍ਹਾਈ ਲਈ ਛਾਪੀਆਂ ਜਾਣ ਵਾਲੀਆਂ ਬਰੇਲ ਕਿਤਾਬਾਂ ਵਾਲੀ ਬਰੇਲ ਪ੍ਰੈੱਸ ਵਿੱਚ ਹੋਏ ਘਪਲੇ ਦੀ ਜਾਂਚ ਕਰਵਾ ਕੇ ਅਸਲ ਦੋਸ਼ੀਆਂ ਨੂੰ ਫੜਨਾ ਅਤੇ ਨੇਤਰਹੀਣ ਵਿਅਕਤੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਸਮੇਂ ਸਿਰ ਮੁਹੱਈਆ ਕਰਵਾਉਣਾ . ਨੇਤਰਹੀਣ ਖਿਡਾਰੀਆਂ ਨੂੰ ਆਮ ਖਿਡਾਰੀਆਂ ਵਾਲੀਆਂ ਸਹੂਲਤਾਂ ਦੇਣਾ . ਨੇਤਰਹੀਣ ਵਿਅਕਤੀਆਂ ਨੂੰ 600 ਯੂਨਿਟ ਫ੍ਰੀ ਬਿਜਲੀ ਦੇਣਾ . ਨੇਤਰਹੀਣ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਪੱਧਰ ਤੱਕ ਦੀ ਮੁਫ਼ਤ ਵਿੱਦਿਆ ਦੇਣਾ ਆਦਿ ਮੰਗਾਂ ਉੱਤੇ ਸਰਕਾਰ ਨਾਲ ਖੁੱਲ੍ਹੇ ਮਨ ਨਾਲ ਚਰਚਾ ਹੋਈ ।
ਮੰਤਰੀ ਵੱਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨੇਤਰਹੀਣ ਵਫ਼ਦ ਦੀ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਅਖਿਰ ਤੇ ਪੱਤਰਕਾਰਾ ਨਾਲ ਗੱਲਬਾਤ ਨਤੇਰਹੀਣ ਆਗੂਆ ਨੇ ਕਿਹਾ ਕਿ ਭਾਵੇ ਕੈਪਤਨ ਅਤੇ ਚੰਨੀ ਸਰਕਾਰ ਨੇ ਸਾਡੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰ ਕੇ ਇਕ ਵੀ ਮੰਗ ਨਹੀ ਮੰਨੀ ਸੀ ਜਿਸ ਨਾਲ ਨੇਤਰਹੀਣ ਸਮਾਜ ਵਿੱਚ ਗੁੱਸੇ ਦੀ ਲਹਿਰ ਸੀ ਪਰ ਅੱਜ ਦੀ ਮੀਟਿੰਗ ਵਿੱਚ ਜਿਸ ਤਰਾ ਮੰਤਰੀ ਹਰਭਜਨ ਸਿੰਘ ਨੇ ਸਾਰੀਆ ਮੰਗਾ ਨੂੰ ਹਮਦਰਦੀ ਨਾਲ ਸੁ੍ਣ ਕੇ ਜਲਦੀ ਪੂਰੀਆ ਕਰਵਾਓੁਣ ਦਾ ਵਆਦਾ ਕੀਤਾ ਹੈ ਓੁੁਸ ਨੂੰ ਵੇਖ ਲੱਗਦਾ ਹੈ ਕਿ ਹੁਣ ਨੇਤਰਹੀਣਾ ਮੰਗਾ ਜਲਦੀ ਪੂਰੀਆ ਹੋਣ ਦੀ ਆਸ ਹੈ । ਪਰ ਅਸੀ ਵਆਦਿਆ ਦੀ ਥਾ ਸਰਕਾਰ ਐਕਸਨ ਮੂਡ ਵਿੱਚ ਆ ਕੇ ਨੇਤਰਹੀਣਾ ਦੀਆ ਮੰਗਾ ਜਲਦੀ ਪੂਰੀਆ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਓੁਚ ਅਧਿਕਾਰੀ ਮੌਜੂਦ ਸਨ