*ਵਿੱਤੀ ਅੰਕੜੇ ਝੂਠ ਨਹੀਂ ਬੋਲਦੇ : ਪਹਿਲਾ ਕਰਜ਼ ਲੈ ਕੇ ਚਕਾਉਂਦੇ ਸੀ ਵਿਆਜ,ਹੁਣ ਪੰਜਾਬ ਸਰਕਾਰ ਦੀ ਆਮਦਨ ਵਿੱਚੋ ਜਾਣ ਲੱਗਿਆ ਵਿਆਜ*
*ਸਟੰਪ ਡਿਊਟੀ , ਪੈਟਰੋਲ , Land Revenue ਤੋਂ ਆਮਦਨ ਘਟੀ*
ਪੰਜਾਬ ਅਸਲ ਵਿੱਚ ਅੱਜ ਉਸ ਮੁਕਾਮ ਤੇ ਪਹੁੰਚ ਹੀ ਗਿਆ ਹੈ , ਜਿਸ ਦੀ ਕਈ ਸਾਲਾਂ ਤੋਂ ਪਹਿਲਾ ਹੀ ਆਸ਼ੰਕਾ ਸੀ। ਪੰਜਾਬ ਦੇ ਉਹ ਹਾਲਤ ਬਣ ਗਏ ਹਨ ਜਿਸ ਦੀ ਸਭ ਨੂੰ ਉਮੀਦ ਸੀ ਕਿ ਇਕ ਦਿਨ ਐਸਾ ਆਵੇਗਾ ਜਦੋ ਸਾਡੀ ਰਾਜ ਦੀ ਆਮਦਨ ਵਿੱਚੋ ਵਿਆਜ ਦਾ ਭੁਗਤਾਨ ਕਰਨਾ ਪਵੇਗਾ । ਉਹ ਸਮਾਂ ਆ ਗਿਆ ਹੈ ਜਦੋ ਅਸੀਂ ਕਰਜ਼ਾ ਵਾਪਸ ਕਰਨ ਲਈ ਕਰਜ਼ਾ ਤਾਂ ਲੈ ਰਹੇ ਹਾਂ ਪਰ ਉਹ ਕਰਜ਼ਾ ਪੂਰਾ ਨਹੀਂ ਪੈ ਰਿਹਾ ਹੈ । ਇਸ ਲਈ ਹੁਣ ਅਸੀਂ ਰਾਜ ਦੀ ਆਮਦਨ ਵਿੱਚੋ ਕਰੋੜਾਂ ਰੁਪਏ ਵਿਆਜ ਵਾਪਸ ਕਰਨ ਲਈ ਖਰਚ ਕਰਨੇ ਪੈ ਰਹੇ ਹਨ ।
ਇਹ ਸਰਕਾਰੀ ਅੰਕੜੇ ਦੱਸ ਰਹੇ ਹਨ । ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਜੁਲਾਈ 2022 ਤੱਕ 4122.66 ਕਰੋੜ ਦਾ ਕਰਜ਼ ਲਿਆ ਹੈ ਜਦੋ ਕਿ ਸਰਕਾਰ ਨੇ 4171.26 ਕਰੋੜ ਰੁਪਏ ਵਿਆਜ ਵਿੱਚ ਚੁਕਾਏ ਹਨ । ਯਾਨੀ ਪੰਜਾਬ ਸਰਕਾਰ ਦੀ ਆਪਣੀ ਆਮਦਨ ਵਿੱਚੋ 48 .60 ਕਰੋੜ ਰੁਪਏ ਕਰਜੇ ਦਾ ਵਿਆਜ ਚਕਾਉਂਣ ਵਿਚ ਚਲੇ ਗਏ ਹਨ । ਹੋਲੀ ਹੋਲੀ ਜਦੋ ਕਰਜ਼ਾ ਵਧਦਾ ਜਾਵੇਗਾ ਤਾਂ ਸਾਫ ਹੈ ਵਿਆਜ ਵੀ ਵਧਦਾ ਜਾਵੇਗਾ ਅਤੇ ਸਰਕਾਰ ਦੀ ਆਪਣੀ ਆਮਦਨ ਵਿੱਚੋ ਜ਼ਿਆਦਾ ਪੈਸੇ ਵਿਆਜ ਵਿੱਚ ਜਾਣਗੇ । ਜਿਸ ਦਾ ਅਸਰ ਪੰਜਾਬ ਦੇ ਵਿਕਾਸ , ਸਮਾਜਕ ਸਕੀਮ ਤੇ ਭਲਾਈ ਸਕੀਮਾਂ ਤੇ ਪਵੇਗਾ । ਅਤੇ ਸਭ ਕੁਝ ਮੁਫ਼ਤ ਦੇਣ ਦਾ ਸਿਲਸਲਾ ਪੰਜਾਬ ਦੇ ਖਜਾਨੇ ਤੇ ਭਾਰੀ ਪਵੇਗਾ ।
ਜੁਲਾਈ 2022 ਤੱਕ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਸਰਕਾਰ ਨੂੰ ਅਪ੍ਰੈਲ ਤੋਂ ਜੁਲਾਈ ਤੱਕ 31512.18 ਕਰੋੜ ਦਾ ਆਮਦਨ ਪ੍ਰਾਪਤ ਹੋਈ ਹੈ ਜਿਸ ਵਿੱਚ 4122.66 ਦਾ ਕਰਜ਼ਾ ਸ਼ਾਮਿਲ ਹੈ । ਜਦੋ ਕਿ ਪੰਜਾਬ ਸਰਕਾਰ ਦਾ 31325.28 ਖਰਚ ਹੋਏ ਹਨ । ਸਰਕਾਰ ਦੇ ਖਰਚ ਵਿੱਚ ਕਮੀ ਆਈ ਹੈ । ਪੰਜਾਬ ਸਰਕਾਰ ਨੂੰ ਪੈਟਰੋਲ ਤੋਂ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦੀ ਘੱਟ ਆਮਦਨ ਹੋਈ ਹੈ । ਜਦੋ ਕੇ ਜਮੀਨ ਮਾਲੀਆ ਤੋਂ ਆਮਦਨ ਵਿੱਚ 11 ਫ਼ੀਸਦੀ ਦੀ ਘੱਟ ਆਮਦਨ ਹੋਈ ਹੈ । ਜਦੋ ਤੋਂ ਸ਼ਰਾਬ ਤੋਂ ਆਮਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1 ਫ਼ੀਸਦੀ ਦਾ ਵਾਧਾ ਹੋਇਆ ਹੈ । ਜੀ ਐਸ ਟੀ ਤੋਂ ਆਮਦਨ ਵਿੱਚ ਮਾਮੂਲੀ ਵਾਧਾ ਹੋਏ ਹੈ ਸਰਕਾਰ ਇਸ ਵਾਰ ਜੀ ਐਸ ਟੀ ਤੋਂ 28.43 ਫ਼ੀਸਦੀ ਦੀ ਆਮਦਨ ਹੋਈ ਹੈ ਜਦੋ ਕਿ ਪਿਛਲੇ ਸਾਲ 27.56 ਫ਼ੀਸਦੀ ਆਮਦਨ ਹੋਈ ਸੀ ।ਯਾਨੀ ਸਰਕਾਰ ਦੀ ਆਮਦਨ ਵਿੱਚ 0 .87 ਫ਼ੀਸਦੀ ਦੀ ਜ਼ਿਆਦਾ ਆਮਦਨ ਹੋਈ ਹੈ ਭਾਵ 1 ਫ਼ੀਸਦੀ ਤੋਂ ਵੀ ਘੱਟ ਆਮਦਨ ਹੋਈ ਹੈ ।ਸਰਕਾਰ ਨਾਨ ਟੈਕਸ ਰੈਵੇਨਿਊ ਵਿੱਚ 11 ਫ਼ੀਸਦੀ ਜ਼ਿਆਦਾ ਆਮਦਨ ਹੋਈ ਹੈ । ਜੇਕਰ ਸਰਕਾਰ ਦੀ ਆਮਦਨ ਦਾ ਏਹੀ ਹਾਲ ਰਿਹਾ ਤਾਂ ਸਰਕਾਰ ਨੂੰ ਕਰਜੇ ਲੈਣ ਤੋਂ ਬਿਨ੍ਹਾ ਹੋਰ ਕੋਈ ਰਸਤਾ ਨਹੀਂ ਰਹੇਗਾ ।