ਪੰਜਾਬ
*ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 2 ਦੋਸ਼ੀ ਅਜਰਬੇਜਾਨ ਤੇ ਕੀਨੀਆ ਵਿੱਚ ਗਿਰਫ਼ਤਾਰ : ਵਿਦੇਸ਼ ਮੰਤਰਾਲਾ*
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅਜਰਬੇਜਾਨ ਤੇ ਕੀਨੀਆ ਵਿੱਚ 2 ਦੋਸ਼ੀ ਹਿਰਾਸਤ ਵਿੱਚ ਲਏ ਗਏ ਹਨ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ । ਲੋਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਬਿਸ਼ਨੋਈ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਲੋਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਜਦੋ ਕਿ ਸਚਿਨ ਬਿਸ਼ਨੋਈ ਨੂੰ ਅਜਰਬੇਜਾਨ ਵਿੱਚ ਹਿਰਾਸਤ ਵਿੱਚ ਲਿਆ ਹੈ ।
ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਅਜਰਬੇਜਾਨ ਤੇ ਕੀਨੀਆ ਵਿੱਚ ਇਕ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਸੀਂ ਦੋਵੇ ਦੇਸ਼ਾ ਦੇ ਸੰਪਰਕ ਵਿੱਚ ਹਾਂ । ਜਿਨ੍ਹਾਂ ਨੂੰ ਜਲਦੀ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ।