* BREAKING : ਗੰਨਾ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਗਏ ਪੈਸੇ , ਕਰਮਚਾਰੀਆਂ ਨੂੰ ਵੀ ਨਹੀਂ ਮਿਲੀ ਤਨਖਾਹ , ਕਰਨਾ ਪਵੇਗਾ ਇੰਤਜਾਰ*
* ਪੰਜਾਬ ਸਰਕਾਰ ਨੇ ਇਕੱਲੇ ਅਗਸਤ 2022 ਮਹੀਨੇ ਵਿੱਚ 3000 ਕਰੋੜ ਦਾ ਕਰਜਾ*
*ਕਰਮਚਾਰੀਆਂ ਵਿੱਚ ਭਾਰੀ ਰੋਸ਼ , ਸਰਕਾਰ ਤੋਂ ਪੁੱਛੇ ਸਵਾਲ, ਸਰਕਾਰ ਨੂੰ ਚਿਤਾਵਨੀ WATCH VIDEO*
ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋ ਗਿਆ ਹੈ । ਸੁਧਾਰ ਕਿੰਨਾ ਹੋਏ ਹੈ ਇਹ ਤਾਂ ਹੁਣ ਨਜ਼ਰ ਆਉਂਣਾ ਸ਼ੁਰੂ ਹੋ ਗਿਆ ਹੈ । ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 1 1 ਸਤੰਬਰ ਤੱਕ ਗੰਨਾ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਚਲੇ ਜਾਣਗੇ ਪਰ ਅਜੇ ਤੱਕ ਗੰਨਾ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਗਏ ਹਨ । ਇਸ ਦੇ ਨਾਲ ਹੀ ਪੰਜਾਬ ਸਿਵਲ ਸਕਤੱਰੇਤ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਬੈਠਕਾਂ ਕਰਦੇ ਹਨ ਤੇ ਸਕੱਤਰੇਤ ਦੇ ਕਰਮਚਾਰੀ ਵੀ ਤਨਖਾਹ ਵੱਲ ਤੱਕ ਰਹੇ ਹਨ ਕਿ ਕਦੀ ਉਹਨਾਂ ਦੀ ਤਨਖਾਹ ਆਵੇਗੀ । ਉਨ੍ਹਾਂ ਨੂੰ ਵੀ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ ਅਤੇ ਅਜੇ ਕੁਝ ਦਿਨ ਹੋਣ ਤਨਖਾਹ ਮਿਲਣ ਦੇ ਆਸਾਰ ਨਹੀਂ ਹਨ
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੀਂਕਿੰਗ ਫੰਡ ਵਿੱਚ ਨਿਵੇਸ਼ ਕਰਨਾ ਹੁੰਦਾ ਹੈ ਇਸ ਲਈ ਤਨਖਾਹ ਅਤੇ ਕਿਸਾਨ ਨੂੰ ਰਾਸ਼ੀ ਮਿਲਣ ਵਿੱਚ ਦੇਰੀ ਹੋ ਰਹੀ ਹੈ ।
ਪੰਜਾਬ ਸਰਕਾਰ ਨੇ 2019 -20 ਵਿੱਚ ਸੀਂਕਿੰਗ ਫੰਡ ਕਾਇਮ ਕੀਤਾ ਸੀ ਇਸ ਫੰਡ ਵਿੱਚੋ ਕਰਜੇ ਦੀ ਕਿਸ਼ਤ ਜਾਂਦੀ ਹੈ । ਸਰਕਾਰ ਨੇ ਹੁਣ ਸੀਂਕਿੰਗ ਫੰਡ ਵਿੱਚ ਲਗਭਗ 3000 ਕਰੋੜ ਦਾ ਨਿਵੇਸ਼ ਕਰਨਾ ਹੈ ਇਸ ਲਈ ਖਜਾਨੇ ਵਿੱਚ ਪੈਸੇ ਹੋਣੇ ਜਰੂਰੀ ਹਨ । ਸੂਤਰਾਂ ਦਾ ਕਹਿਣਾ ਹੈ ਕਿ ਜੀ ਐਸ ਟੀ ਦਾ ਪੈਸੇ ਆ ਗਿਆ ਹੈ । ਸਰਕਾਰ ਹੁਣ ਮਾਰਕੀਟ ਤੋਂ ਕਰਜਾ ਲੈਣ ਜਾ ਰਹੀ ਹੈ ਤਾਂ ਕਿ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾ ਸਕੇ । ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕਰਦੇ ਹਨ ਕਿ ਸਰਕਾਰ ਦੀ ਵਿੱਤੀ ਹਾਲਤ ਠੀਕ ਹੈ , ਸਰਕਾਰ ਦੀ ਜੀ ਐਸ ਟੀ ਤੋਂ ਆਮਦਨ ਵਧੀ ਹੈ । ਇਸ ਸਭ ਦੇ ਬਾਵਜੂਦ ਸਰਕਾਰ ਨਾ ਤਾਂ ਗੰਨਾ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੇ ਸਕੀ ਹੈ ਅਤੇ ਨਾ ਹੀ ਕਰਮਚਾਰੀਆਂ ਨੂੰ ਤਨਖਾਹ ਦੇ ਸਕੀ ਹੈ ।
ਪੰਜਾਬ ਸਰਕਾਰ ਦੇ ਹਾਲਤ ਇਹ ਹੈ ਕਿ ਸਰਕਾਰ ਦੀ ਆਮਦਨ ਉਸ ਤਰੀਕੇ ਨਾਲ ਨਹੀਂ ਵੱਧ ਰਹੀ ਹੈ , ਜਿਸ ਤਰੀਕੇ ਨਾਲ ਵਧਣੀ ਚਾਹੀਦੀ ਹੈ ।
ਪੰਜਾਬ ਸਰਕਾਰ ਨੇ ਆਪਣੇ ਖਰਚੇ ਚਲਾਉਂਣ ਲਈ 4 ਅਗਸਤ ਨੇ 500 ਕਰੋੜ ਦਾ ਕਰਜਾ ਲਿਆ ਹੈ ਜਦੋ ਕਿ ਫਿਰ 25 ਅਗਸਤ ਨੂੰ 1500 ਕਰੋੜ ਦਾ ਕਰਜਾ ਲਿਆ ਹੈ । ਅਤੇ 26 ਅਗਸਤ ਨੂੰ 1000 ਕਰੋੜ ਦਾ ਮਾਰਕੀਟ ਤੋਂ ਕਰਜਾ ਲਿਆ ਹੈ । ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਜੁਲਾਈ 2022 ਤੱਕ 4122.66 ਕਰੋੜ ਦਾ ਕਰਜ਼ ਲਿਆ ਸੀ ਤੇ ਇਕੱਲੇ ਅਗਸਤ 2022 ਮਹੀਨੇ ਵਿੱਚ 3000 ਕਰੋੜ ਦਾ ਕਰਜਾ ਲਿਆ ਹੈ । ਇਸ ਤਰ੍ਹਾਂ ਸਰਕਾਰ ਨੇ ਅਪ੍ਰੈਲ 2022 ਤੋਂ ਅਗਸਤ 2022 ਤੱਕ 7122 .66 ਕਰੋੜ ਦਾ ਕਰਜਾ ਲਿਆ ਹੈ ।