ਪੰਜਾਬ
ਕੈਪਟਨ ਅਮਰਿੰਦਰ ਦੇ ਸਮੇਂ ਸ਼ੁਰੂ ਹੋਈ ਸਕੀਮ ਦਾ ਅੱਜ ਪੈ ਜਾਵੇਗਾ ਭੋਗ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸ਼ੁਰੂ ਹੋਈ ਸਕੀਮ ਦਾ ਅੱਜ ਭੋਗ ਪੈ ਜਾਵੇਗਾ। ਇਸ ਸਕੀਮ ਤਹਿਤ ਵੱਖ ਵੱਖ ਸਕੀਮਾਂ ਦੀ ਦੇਖ ਰੇਖ ਲਈ ਸਾਬਕਾ ਫੌਜੀਆਂ ਨੂੰ ਗਾਰਡੀਅਨ ਨਿਯੁਕਤ ਕੀਤਾ ਗਿਆ ਸੀ। ਇਸ ਸਕੀਮ ਨੂੰ ਹੁਣ ਭਗਵੰਤ ਮਾਨ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ।
ਪੰਜਾਬ ਅੰਦਰ ਗਾਰਡੀਅਨ ਆਫ ਗੋਵਰਨੈਸ ਸਕੀਮ ਦਾ ਅੱਜ ਭੋਗ ਪੈਣ ਜਾ ਰਿਹਾ ਹੈ।
ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਵਿਭਾਗ ਦੀ ਗਾਰਡੀਅਨ ਆਫ ਗੋਵਰਨੈਂਸ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਪ੍ਰਸਤਾਵ ਅੱਜ ਸ਼ਾਮ 4 ਵਜੇ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਵਿੱਚ ਆ ਰਿਹਾ ਹੈ। ਸਕੀਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਸੀ।