*ਮੁਲਾਜ਼ਮਾਂ ਵੱਲੋਂ ਆਪ ਸਰਕਾਰ ਵਿਰੁੱਧ ਸ਼ੁਰੂ ਹੋਇਆ ਸੰਘਰਸ਼, ਸੈਕਟਰ-17 ਵਿਖੇ ਭਰਵੀਂ ਰੈਲੀ*
*ਮੁਲਾਜ਼ਮ ਉਤਰੇ ਸੜਕਾਂ ਤੇ, ਮੁੱਖ ਮੰਤਰੀ ਕੋਲ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਨ ਦਾ ਟਾਇਮ ਹੀ ਨਹੀਂ*
ਮੁਲਾਜ਼ਮਾਂ ਨੂੰ ਨਹੀਂ ਪਸੰਦ ਆਇਆ ਬਦਲਾਅ
ਚੰੜੀਗੜ੍ਹ 14 ਸਤੰਬਰ ( ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਨੇ ਆਪ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਆਮ ਅਵਾਮ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਜ਼ਮੀਨੀ ਪੱਧਰ ਤੇ ਬਿਨਾ ਕੁੱਝ ਕੀਤੇ ਹੀ ਇਸ਼ਤਿਹਾਰਾ ਅਤੇ ਘਟੀਆ ਦਰਜੇ ਦੀਆਂ ਮਸ਼ਹੂਰੀਆਂ ਨਾਲ ਪੰਜਾਬ ਦੇ ਲੋਕਾ ਅਤੇ ਮੁਲਾਜ਼ਮਾ ਨੂੰ ਬੇਵਕੂਫ ਬਣਾਉਣ ਦੀ ਜੋ ਨੀਤੀ ਅਖਤਿਆਰ ਕੀਤੀ ਹੈ, ਅੱਜ ਉਸ ਦੇ ਵਿਰੋਧ ਵਿਚ ਸੈਕਟਰ-17 ਵਿਖੇ ਭਰਵੀਂ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਸਰਕਾਰ ਦੇ ਚੰਡੀਗ੍ਹੜ ਸਥਿਤ ਡਾਇਰੈਕਟੋਰੇਟਾ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।
ਇਸ ਰੈਲੀ ਵਿਚ ਸ਼ਾਮਿਲ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਅਤੇ ਸ਼ੁਸੀਲ ਕੁਮਾਰ ਅਤੇ ਸਾਂਝਾ ਮੁਲਾਜ਼ਮ ਮੰਚ ਚੰਡੀਗ੍ਹੜ ਦੇ ਕਨਵੀਨਰ ਅਤੇ ਕੋ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਅਤੇ ਜਸਮਿੰਦਰ ਸਿੰਘ,ਸੁਖਵਿੰਦਰ ਸਿੰਘ, ਸੰਦੀਪ ਬਰਾੜ, ਸੁਖਚੈਨ ਸਿੰਘ ਅਤੇ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਦੀ ਲੇਡੀਜ਼ ਵਿੰਗ ਦੀ ਕਨਵੀਨਰ ਸ਼੍ਰੀਮਤੀ ਕੰਵਲਜੀਤ ਕੌਰ ਨੇ ਮੀਡੀਆ ਦੇ ਮੁਖਾਤਿਬ ਹੁੰਦਿਆ ਕਿਹਾ ਕੀ ਆਮ ਆਦਮੀ ਪਾਰਟੀ ਦੇ ਆਗੁਆਂ ਵੱਲੋਂ ਮੁਲਾਜਮਾਂ ਦੀ ਮੰਗਾ ਜਿਵੇ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ, ਡੀਏ ਦੀਆਂ ਕਿਸ਼ਤਾ ਜਾਰੀ ਕਰਨਾ, ਪੈਨਸ਼ਨਰ ਸਾਥੀਆਂ ਦੀ ਪੈਨਸ਼ਨ 2.59 ਦੇ ਗੁਣਾਕ ਤਹਿਤ ਸੋਧਣਾ, ਪੈ ਕਮਿਸ਼ਨ ਦਾ ਬਕਾਇਆ ਅਦਾ ਕਰਨਾ, ਮਿਤੀ 01-01-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਤਰੱਕੀ ਦੀ ਮਿਤੀ ਤੋਂ ਤਨਖਾਹ ਕਮਿਸ਼ਨ ਦਾ 15% ਲਾਭ ਦੇਣਾ, ਨਵੇਂ ਭਰਤੀ ਮੁਲਾਜ਼ਮਾ ਦਾ ਪ੍ਰੋਬੇਨਸ਼ਨ ਪੀਰੀਅਡ 2 ਸਾਲ ਦਾ ਕਰਨਾ ਅਤੇ ਪ੍ਰੋਬੇਸ਼ਨ ਦੋਰਾਨ ਪੂਰੀ ਤਨਖਾਹ ਦੇਣਾ, 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਬੰਦ ਕਰਨਾ, ਵੱਖ-ਵੱਖ ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨਾ, 4,9 ਅਤੇ 14 ਸਾਲਾ ਏ.ਸੀ.ਪੀ. ਮੁੜ ਬਹਾਲ ਕਰਨਾ ਅਤੇ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਨੂੰ ਪੰਜਾਬ ਦਾ ਤਨਖਾਹ ਕਮਿਸ਼ਨ ਦੇਣ ਦੇ ਕੀਤੇ ਵਾਅਦੇ ਵਿਚੋਂ ਅੱਜੇ ਤੱਕ ਆਮ ਸਰਕਾਰ ਨੇ ਇਹਨਾ ਵਿਚੋਂ ਕਿਸੇ ਵੀ ਵਾਅਦੇ ਨਾਲ ਵਫਾ ਨਹੀਂ ਕੀਤੀ । ਇਹਨਾਂ ਮੰਗਾਂ ਤੋਂ ਇਲਾਵਾ ਸਹਿਕਾਰਤਾ ਵਿਭਾਗ ਦੇ ਸੂਬਾ ਪ੍ਰਧਾਨ ਅਤੇ ਮੰਚ ਦੇ ਕੋ ਕਨਵੀਨਰ ਸ਼੍ਰੀ ਜਸਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਜੀ ਦੇ ਅਧੀਨ ਹੋਣ ਕਾਰਨ ਵੀ ਸਹਿਕਾਰਤਾ ਵਿਭਾਗ ਵਿਖੇ ਸੀਨੀਅਰ ਸਹਾਇਕਾਂ ਤੋਂ ਸੁਪਰਡੰਟ ਦੀ ਤਰੱਕੀ ਬਾਬਤ ਕੇਸ ਕਾਫੀ ਲੰਮੇ ਸਮੇਂ ਤੋਂ ਉੱਚ ਅਧਿਕਾਰੀਆਂ ਪਾਸ ਲਮਕ ਅਵਸਤਾ ਵਿੱਚ ਪਏ ਹਨ ਅਤੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਵੀ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ ।
ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਕਰਕੇ ਪੰਜਾਬ ਸਰਕਾਰ ਦੇ ਕਲੈਰੀਕਲ ਕਾਮਿਆਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਪੰਜਾਬ ਵਿਚ ਜ਼ੋਨਲ ਰੈਲੀਆਂ ਦਾ ਅਗਾਜ ਕੀਤਾ ਗਿਆ ਹੈ ਜਿਸ ਤਹਿਤ ਅੱਜ ਦੀ ਚੰਡੀਗ੍ਹੜ ਦੀ ਰੈਲੀ ਤਹਿਤ ਸਾਂਝੇ ਮੁਲਾਜ਼ਮ ਮੰਚ ਵੱਲੋਂ ਸੰਘਰਸ਼ ਦਾ ਬਿਗੁਲ ਵਜਾ ਦਿਤਾ ਅਤੇ ਆਉਣ ਵਾਲੇ ਦਿਨਾ ਵਿਚ ਇਹ ਸੰਘਰਸ ਹੋਰ ਤਿੱਖਾ ਕਰਦੇ ਹੋਏ ਆਪ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾਵੇਗ। ਇਸ ਰੈਲੀ ਨੂੰ ਸੰਬੋਧਨ ਕਰਦਿਆ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾ ਨੂੰ ਆਪਣਾ ਆਈ.ਟੀ ਵਿੰਗ ਦੇ ਗਠਨ ਕਰਨ ਨੂੰ ਕਿਹਾ ਤਾਂ ਕਿ ਸਰਕਾਰ ਵੱਲੋਂ ਅਤੇ ਸਰਕਾਰ ਦੀਆਂ ਭੇਡਾਂ ਵੱਲੋਂ ਪੰਜਾਬ ਦੇ ਲੋਕਾ ਨੂੰ ਵਰਗਾ ਵਿਚ ਵੰਡਣ ਲਈ ਸੋਸ਼ਲ ਮੀਡੀਏ ਰਾਹੀ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਰੋਕਿਆ ਜਾ ਸਕੇ ਅਤੇ ਮੁਲਾਜ਼ਮਾ ਤੇ ਸਰਕਾਰੀ ਆਈ.ਟੀ ਵਿੰਗ ਦਾ ਸਾਹਮਣਾ ਕਰਕੇ ਸਰਕਾਰ ਦੀ ਕਾਰਗੁਜਾਰੀ ਨੂੰ ਲੋਕਾ ਵਿਚ ਲਿਆ ਕੇ ਸੱਚ ਦਿਖਾਇਆ ਜਾ ਸਕੇ ਕਿਉਂਕਿ ਸਰਕਾਰੀ ਮੁਲਾਜ਼ਮਾ ਨੂੰ ਪਤਾ ਹੈ ਕਿ ਆਪ ਸਰਕਾਰ ਕਿਸ ਤਰਾਂ ਪੰਜਾਬੀਆਂ ਵਿਚ ਵੰਡੀਆਂ ਪਾ ਕੇ ਅਤੇ ਆਮ ਲੋਕਾ ਨੂੰ ਸੰਘਰਸ਼ੀਲ ਲੋਕਾ ਵਿਰੁੱਧ ਖੜਾ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੀ ਹੈ। ਇਸ ਰੈਲੀ ਵਿਚ ਸਕੱਤਰੇਤ ਸਮੇਤ ਵੱਖ-ਵੱਖ ਡਾਇਰੈਕਟੋਰੇਟਜ਼ ਤੋਂ ਸਾਥੀ ਸ਼੍ਰੀਮਤੀ ਜਸਵੀਰ ਕੌਰ, ਸ਼ਮਸ਼ੇਰ ਸਿੰਘ, ਜਗਜੀਵਨ ਸਿੰਘ, ਹਰਚੰਦ ਸਿੰਘ, ਸੰਦੀਪ ਡਾਂਗੀ, ਹਰਚਨਜੀਤ ਸਿੰਘ, ਮਹਾਂਵੀਰ ਸਿੰਘ, ਗੁਰਬਿੰਦਰ ਸਿੰਘ ਪੰਮਾਂ, ਲਖਵਿੰਦਰ ਸਿੰਘ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਅਨਿਲ ਕੁਮਾਰ, ਗੁਰਪ੍ਰੀਤ ਜੋਲੀ, ਬਲਬੀਰ ਸਿੰਘ, ਕੁਲਵਿੰਦਰ ਸਿੰਘ ਬੰਟੀ, ਜਸਵੰਤ ਸਿੰਘ, ਕਮਲਪ੍ਰੀਤ ਸਿੰਘ, ਰਾਜੂ ਯਾਦਵ, ਸਿੰਕੰਦਰ ਸਿੰਘ, ਮੁਨੀਸ਼ ਕੁਮਾਰ, ਮਨੀਸ਼ , ਦਵਿੰਦਰ ਕੁਰਾਲੀ, ਨੇ ਭਾਗ ਲਿਆ।