ਪੰਜਾਬ ਦੇ ਰਾਜਪਾਲ ਨੇ ਭਗਵੰਤ ਮਾਨ ਸਰਕਾਰ ਵਿੱਚ ਫ਼ਿਰ ਖੜਕੀ, ਫਸਿਆ ਪੇਚ
ਪੰਜਾਬ ਦੇ ਰਾਜਪਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਭੇਜੇ ਇੱਕ ਨਾਮ ਦੀ ਫਾਇਲ ਵਾਪਸ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਰਾਜਪਾਲ ਨੂੰ ਇੱਕ ਨਾਮ ਭੇਜਿਆ ਸੀ, ਜਦੋ ਕਿ 3 ਨਾਮ ਭੇਜਣੇ ਸੀ। ਦੱਸਣਯੋਗ ਹੈ ਕਿ ਰਾਜਪਾਲ ਯੂਨੀਵਰਸਿਟੀ ਦੇ ਚਾਂਸਲਰ ਹਨ।
ਯੂ ਜੀ ਸੀ ਦੀਆਂ ਗਾਇਡ ਲਾਇਨ ਸਾਫ ਹਨ ਕਿ ਉਪ ਕੁਲਪਤੀ ਲਈ 3 ਲੋਕਾਂ ਦਾ ਪੇਂਨਲ ਭੇਜਿਆ ਜਾਵੇਗਾ । ਪੰਜਾਬ ਸਰਕਾਰ ਵਲੋਂ ਬਾਬਾ ਫਰੀਦ ਯੂਨੀਵਰਸਟੀ ਲਈ ਸਿਰਫ ਇਕ ਨਾਮ ਗੁਪਰਪ੍ਰੀਤ ਵੰਡੇਰ ਦਾ ਨਾਮ ਰਾਜਪਾਲ ਨੂੰ ਭੇਜਿਆ ਗਿਆ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੀ ਮਨਜ਼ੂਰੀ ਤੋਂ ਪਹਿਲਾ ਹੈ ਉਪ ਕੁਲਪਤੀ ਦੇ ਨਾਮ ਦਾ ਐਲਾਨ ਕਰ ਦਿੱਤਾ ਸੀ । ਜਦੋ ਕਿ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨਾਮ ਦਾ ਐਲਾਨ ਕੀਤਾ ਜਾਂਦਾ ਹੈ । ਇਸ ਸਮੇ ਮੁੱਖ ਮੰਤਰੀ ਭਗਵੰਤ ,ਮਾਨ ਤੇ ਰਾਜਪਾਲ ਵਿੱਚ ਵੱਡਾ ਪੇਚ ਫਸ ਗਿਆ ਹੈ । ਪੰਜਾਬ ਸਰਕਾਰ ਅਗਰ ਹੁਣ ਦੁਬਾਰਾ 3 ਨਾਮ ਦਾ ਪੈਨਲ ਭੇਜੇਗੀ ਤਾਂ ਜਰੂਰੀ ਨਹੀਂ ਰਾਜਪਾਲ ਇਸ ਪੈੱਨਲ ਵਿੱਚ ਗੁਰਪੀਤ ਵੰਡੇਰ ਦਾ ਨਾਮ ਕਲੀਅਰ ਕਰਨਗੇ । ਅਗਰ ਉਨ੍ਹਾਂ ਨੇ ਕਿਸੇ ਹੋਰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਮੁੱਖ ਮੰਤਰੀ ਨੂੰ ਵੱਡਾ ਝਟਕਾ ਲੱਗੇਗਾ ।