ਪੰਜਾਬ

*ਮੁੱਖ ਮੰਤਰੀ ਦਫਤਰ ਸਟਾਫ ਨੂੰ ਹੁਣ ਮੁਫ਼ਤ ਦੇ ਬੇਸਨ , ਬਰਫੀ, ਪਨੀਰ ਪਕੌੜਿਆ ਤੋਂ ਰਹਿਣਾ ਪਵੇਗਾ ਵਾਂਝਾ*

ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜਿਲ ਤੇ ਮੁੱਖ ਮੰਤਰੀ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਹੁਣ ਮੁਫ਼ਤ ਦੇ ਬੇਸਨ , ਬਰਫੀ , ਪਨੀਰ ਪਕੌੜਿਆ ਤੋਂ ਵਾਂਝੇ ਰਹਿਣਗੇ । ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕਰਕੇ ਸਾਫ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦਫਤਰ ਦੀਆਂ ਸ਼ਾਖਾਵਾਂ ਵਿੱਚ ਕੰਮ ਕਰਦੇ ਸੁਪਰਡੈਂਟ ਅਤੇ ਸਕਿਉਰਟੀ ਅਫਸਰ ( DSP ) ਕੇਵਲ ਚਾਹ , ਬਿਸਕੁਟ ਦਾ ਪਰਚਾ ਭਰਨ ਦੇ ਹੀ ਸਮਰੱਥ ਹੋਣਗੇ । ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ ।

ਆਪ ਸਰਕਾਰ ਆਉਂਣ ਤੋਂ ਬਾਅਦ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ ਹੈ । ਖਾਣ ਪੀਣ ਦਾ ਖਰਚਾ ਕਾਫੀ ਘਾਟਾ ਦਿੱਤਾ ਗਿਆ ਹੈ । ਪਿਛਲੀ ਸਰਕਾਰ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਦਫਤਰ ਵਿੱਚ ਚਾਹ ਪਕੌੜੇ ਬੰਦ ਕਰਕੇ ਕੇ ਰਾਜ ਦੇ ਖਜਾਨੇ ਨੂੰ ਭਰਨ ਦੀ ਕਵਾਇਦ ਸ਼ੁਰੂ ਕੀਤੀ ਸੀ , ਉਸ ਕਵਾਇਦ ਨੂੰ ਆਪ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!