ਪੰਜਾਬ

ਦਾਣਾ ਮੰਡੀ ਸਾਹਨੇਵਾਲ ਵਿੱਖੇ ਮਾਰਕਫੈੱਡ ਚੇਅਰਮੈਨ ਅਮਨਦੀਪ ਮੋਹੀ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ- ਅਮਨਦੀਪ ਮੋਹੀ

 

 

ਕਿਸਾਨਾਂ ਨੂੰ ਉਨ੍ਹਾਂ ਦਾ ਸਹੀ ਹੱਕ ਅਤੇ ਸਹੀ ਮੁੱਲ ਦੇਣਾ ਮਾਨ ਸਰਕਾਰ ਪਹਿਲਾ ਟੀਚਾ- ਅਮਨਦੀਪ ਮੋਹੀ

14 ਅਕਤੂਬਰ 2022, ਚੰਡੀਗੜ੍ਹ
ਸ਼ੁਕਰਵਾਰ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਆਪਣੇ ਸਾਥੀਆਂ ਸਮੇਤ ਸਾਹਨੇਵਾਲ ਦਾਣਾ ਮੰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਅਫਸਰਾਂ ਨਾਲ ਗੱਲਬਾਤ ਕੀਤੀ ਅਤੇ ਦਾਣਾ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਉਪਰੰਤ ਉਨ੍ਹਾਂ ਦੁਆਰਾ ਝੋਨੇ ਦੇ ਫ਼ਸਲ ਦੀ ਖਰੀਦ ਸ਼ੁਰੂ ਕਰਵਾਈ ਗਈ।

ਇਸ ਮੌਕੇ ‘ਤੇ ਅਮਨਦੀਪ ਮੋਹੀ ਨੇ ਕਿਹਾ ਕਿ, ਕਿਸਾਨ ਸਾਡੇ ਅੰਨਦਾਤਾ ਹਨ ਅਤੇ ਮੈਂ ਖੁੱਦ ਕਿਸਾਨ ਪਰਿਵਾਰ ਤੋਂ ਆਉਂਦਾ ਹਾਂ। ਮੈਨੂੰ ਪਤਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਬਹੁਤ ਤੰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਸੀ, ਪਰ ਹੁਣ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਪ੍ਰੇਸ਼ਾਨੀ ਨਹੀਂ ਹੋਣ ਦੇਵਾਂਗੇ।

ਅਮਨਦੀਪ ਮੋਹੀ ਨੇ ਕਿਹਾ ਕਿ, ਮੇਰੀ ਮੰਡੀ ਦੇ ਸਾਰੇ ਅਫ਼ਸਰ ਸਾਹਿਬਾਨਾਂ ਨਾਲ ਗੱਲਬਾਤ ਹੋ ਗਈ ਹੈ, ਉਨ੍ਹਾਂ ਨੂੰ ਸਾਰੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਅਤੇ ਉਨ੍ਹਾਂ ਦਾ ਸਹੀ ਮੁੱਲ ਮਿਲਣ ਵਿੱਚ ਕੋਈ ਅਣਗੇਲੀ ਨਹੀਂ ਹੋਣੀ ਚਾਹੀਦੀ ਹੈ। ਮੈਂ ਕਿਸਾਨ ਭਰਾਵਾਂ ਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਹਾਂ ਕਿ ਉਨ੍ਹਾਂ ਦੀ ਸਾਰੀ ਫ਼ਸਲ ਦੀ ਖਰੀਦ ਸਰਕਾਰ ਕਰੇਗੀ। ਇਸਦੇ ਨਾਲ ਹੀ ਮੰਡੀ ਵਿੱਚ ਕਿਸਾਨ ਭਰਾਵਾਂ ਦੇ ਵਿਸ਼ਰਾਮ ਅਤੇ ਹੋਰਨਾਂ ਸੁਵਿਧਾਵਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਅਮਨਦੀਪ ਮੋਹੀ ਨੇ ਕਿਹਾ ਕਿ, ਅੱਜ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਹੈ ਅਤੇ ਉਸਦਾ ਮੁੱਖੀ ਸਭ ਤੋਂ ਕੱਟੜ ਇਮਾਨਦਾਰ ਵਿਅਕਤੀ ਹੈ। ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰ ਕਿਸਾਨ ਨੂੰ ਉਨ੍ਹਾਂ ਦਾ ਬਣਦਾ ਹੱਕ ਜ਼ਰੂਰ ਮਿਲੇਗਾ।

ਇਸ ਮੌਕੇ ‘ਤੇ ਚੇਅਰਮੈਨ ਜੋਰਾਵਰ ਸਿੰਘ, ਅਜਮੇਰ ਸਿੰਘ ਧਾਲੀਵਾਲ ਜ਼ਿਲਾ ਪ੍ਰਧਾਨ, ਸਰਬਜੀਤ ਸਿੰਘ ਗਰੇਵਾਲ ਵਾਈਸ ਜ਼ਿਲਾ ਪ੍ਰਧਾਨ, ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਮਾਰਕੀਟ ਕਮੇਟੀ ਸਾਹਨੇਵਾਲ, ਜਗਵੀਰ ਸਿੰਘ ਪ੍ਰਧਾਨ, ਸਚਿਨ ਅਨੇਜਾ, ਸੁਖਵੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ, ਹਰਦੀਪ ਸਿੰਘ ਚਾਹਲ ਡੀ.ਐਮ.ਮਾਰਕਫੈਡ ਲੁਧਿਆਣਾ, ਮਨਦੀਪ ਸਿੰਘ ਮਾਰਕਫੈੱਡ ਖੰਨਾ ਮੈਨੇਜਰ, ਐੱਮ.ਪੀ ਸਿੰਘ ਡੀ.ਐਮ.ਵੇਅਰਹਾਊਸ, ਜਸਬੀਰ ਸਿੰਘ ਚਾਹਲ, ਮਹਿੰਦਰਪਾਲ, ਅੰਮ੍ਰਿਤਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ, ਦਲਜੀਤ ਸਿੰਘ ਬੱਗਾ, ਰਾਜਬੀਰ ਸਿੰਘ, ਦੀਪੀ ਸੰਧੂ, ਪ੍ਰੀਤ ਕਨੇਡਾ, ਸੱਭਾ ਝੱਜ, ਮਨੀ ਰਾਜਾ, ਗੋਲਡੀ ਢਿੱਲੋਂ, ਚੰਚਲ ਮਿਨਹਾਸ, ਰਾਜ ਕੁਮਾਰ, ਹਰਵਿੰਦਰ ਕੁਮਾਰ ਪੱਪੀ, ਬਲਦੇਵ ਪਾਠਕ, ਬਲਰਾਮ ਪਾਠਕ,ਵਿਨੋਦ ਕੁਮਾਰ, ਗੁਰਦੀਪ ਸਿੰਘ ਕੌਲ, ਰਣਜੀਤ ਸੈਣੀ ਪੀ.ਏ, ਸਵਰਨਜੀਤ ਸਿੰਘ ਇੰਸਪੈਕਟਰ, ਅਰਸ਼ਦੀਪ ਸਿੰਘ ਇੰਸਪੈਕਟਰ, ਰਣਜੋਤ ਸੈਣੀ, ਰਾਜਵਿੰਦਰ ਸਿੰਘ ਹੰਸ , ਸੁਦਾਕਰ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!