ਪੰਜਾਬ
* ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ*
*ਅਕਾਲ ਤਖ਼ਤ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਨੇ ਖੜ੍ਹੇ ਕੀਤੇ ਸਵਾਲ*
ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਪੈਰੋਲ ਤੇ 40 ਦਿਨ ਲਈ ਜੇਲ੍ਹ ਤੋਂ ਬਾਹਰ ਆ ਗਿਆ ਹੈ । ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸਵੇਰੇ ਰਵਾਨਾ ਹੋਏ ਹੋ ਗਏ ਹਨ । ਪੈਰੋਲ ਦੇ 40 ਦਿਨ ਵਾਪਸ ਰਹਿੰਦੇ ਸਨ ਜਿਸ ਦੇ ਚਲਦੇ ਉਨ੍ਹਾਂ ਨੂੰ ਪੈਰੋਲ ਦਿੱਤੀ ਗਈ ਹੈ ਰਾਮ ਰਹੀਮ ਰੋਹਤਕ ਤੋਂ ਉੱਤਰ ਪ੍ਰਦੇਸ਼ ਵਿੱਚ ਆਸ਼ਰਮ ਲਈ ਰਵਾਨਾ ਹੋਇਆ। ਰਾਮ ਰਹੀਮ ਪੈਰੋਲ ਦੌਰਾਨ ਆਪਣੇ ਭਗਤਾਂ ਨੂੰ ਨਹੀਂ ਮਿਲ ਸਕਣਗੇ । ਹਰਿਆਣਾ ਸਰਕਾਰ ਵਲੋਂ ਰਾਮ ਰਹੀਮ ਨੂੰ 8 ਮਹੀਨੇ ਵਿੱਚ 3 ਵਾਰ ਪੈਰੋਲ ਦਿੱਤੀ ਗਈ ਹੈ ।
ਰਾਮ ਰਹੀਮ ਦੀ ਪੈਰੋਲ ‘ਤੇ ਅਕਾਲ ਤਖ਼ਤ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ ਉਨ੍ਹਾਂ ਕਿਹਾ ਕਿ ਇੱਕ ਬਲਾਤਕਾਰੀ ਨੂੰ ਲੈ ਕੇ ਕਾਨੂੰਨ ਨਰਮ ਤੇ ਇਹ ਵੀ ਕਿਹਾ ਕਿ ਹੱਕਾਂ ਲਈ ਲੜਨ ਵਾਲਿਆਂ ਲਈ ਕਾਨੂੰਨ ਸਖ਼ਤ ਹੈ । ਜਥੇਦਾਰ ਨੇ ਤੰਜ ਕਸਦਿਆਂ ਇਹ ਵੀ ਕਿਹਾ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹਨ ।