*ਇਨਾਇਤ ਸ਼ਰਮਾ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਟੈਨਿਸ ਖੇਡ ਵਿੱਚ ਸੋਨ ਤਗਮਾ ਜਿੱਤਿਆ*
ਮੋਹਾਲੀ 20 ਅਕਤੂਬਰ ( )
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਯੋਜਨ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਕੀਤਾ ਜਾ ਰਿਹਾ ਹੈ। ਅੰਡਰ-14 ਉਮਰ ਗੁੱਟ ਤਹਿਤ ਗੁਰੂਕੁਲ ਸਕੂਲ ਜੀਰਕਪੁਰ ਵਿੱਚ 6ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਇਨਾਇਤ ਸ਼ਰਮਾ (11 ਸਾਲ) ਨੇ ਟੈਨਿਸ ਖੇਡ ਵਿੱਚ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ।ਰਾਜ ਪੱਧਰ ਦੇ ਲਾਅਨ ਟੈਨਿਸ ਮੁਕਾਬਲੇ ਵਿੱਚ ਸੋਨ ਤਗਮਾ ਜੇਤੂ ਇਨਾਇਤ ਸ਼ਰਮਾ ਨੇ ਕਿਹਾ ਕਿ ਇਸ ਪ੍ਰਾਪਤੀ ਦੇ ਲਈ ਉਤਸ਼ਾਹਿਤ ਕਰਨ ਦਾ ਸਿਹਰਾ ਉਹਨਾ ਨੇ ਆਪਣੇ ਕੋਚ, ਅਧਿਆਪਕਾਂ, ਸਕੂਲ ਮੁਖੀ ਅਤੇ ਮਾਤਾ-ਪਿਤਾ ਨੂੰ ਦਿੱਤਾ।
ਇਨਾਇਤ ਸ਼ਰਮਾ ਨੇ ਅੰਡਰ 14 ਟੀਮ ਈਵੈਂਟ ਦੇ ਕੁਆਰਟਰ ਫਾਈਨਲ ਵਿੱਚ ਫਰੀਦਕੋਟ ਨੂੰ, ਸੈਮੀਫਾਈਨਲ ਵਿੱਚ ਅੰਮ੍ਰਿਤਸਰ ਅਤੇ ਫਾਈਨਲ ਵਿੱਚ ਜ਼ਿਲ੍ਹਾ ਪਟਿਆਲਾ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਪ੍ਰੀਆਂਸ਼ੀ ਅਤੇ ਰੀਆ ਨੇ ਵੀ ਆਪਣੇ ਆਪਣੇ ਵਰਗ ਦੇ ਈਵੈਂਟ ਵਿੱਚ ਪਹਿਲੇ ਸਥਾਨ ਤੇ ਆ ਕੇ ਸੋਨ ਤਗਮਾ ਜਿੱਤਿਆ। ਦੱਸਣਯੋਗ ਹੈ ਕਿ ਇਹ ਰਾਜ ਪੱਧਰੀ ਸੋਨੇ ਦਾ ਮੈਡਲ ਅਤੇ ਪ੍ਰਮਾਣ-ਪੱਤਰ ਰਾਸ਼ਟਰੀ ਗਰੇਡ ਦੇ ਬਰਾਬਰ ਹੈ ਅਤੇ ਪੰਜਾਬ ਦਾ ਖੇਡ ਵਿਭਾਗ ਇਹਨਾਂ ਪ੍ਰਮਾਣ-ਪੱਤਰਾਂ ਦੀ ਗਰੇਡੇਸ਼ਨ ਵੀ ਕਰੇਗਾ। ਲਾਅਨ ਟੈਨਿਸ ਈਵੈਂਟ ਨੂੰ ਸਫਲਤਾਪੂਰਵਕ ਆਯੋਜਿਤ ਕਰਵਾਉਣ ਲਈ ਮਨੀਸ਼ ਟਾਕ ਟੈਨਿਸ ਕੋਚ ਅਤੇ ਸ਼ਮਨ ਕੁਮਾਰ ਟੀਮ ਮੈਨੇਜਰ ਦਾ ਵਡਮੁੱਲਾ ਯੋਗਦਾਨ ਰਿਹਾ।