ਪੰਜਾਬ

*ਰਾਜਪਾਲ ਨੇ ਮੁੱਖ ਮੰਤਰੀ ਤੋਂ ਮੰਗਿਆ ਸਪਸ਼ਟੀਕਰਨ , ਦੋ ਚਿੱਠੀਆਂ ਵਿੱਚੋਂ ਕਿਹੜੀ ਚਿੱਠੀ ਪ੍ਰਮਾਣਿਕ*

*ਪੰਜਾਬ ਰਾਜ ਭਵਨ ਵਿੱਚ ਪ੍ਰਾਪਤ ਪੱਤਰ ਅੰਗਰੇਜ਼ੀ ਵਿੱਚ ਹੈ ਅਤੇ ਦੋਵਾਂ ਪੱਤਰਾਂ ਦੀ ਸਮੱਗਰੀ ਵੱਖ-ਵੱਖ*

 

ਚੰਡੀਗੜ੍ਹ, 20 ਅਕਤੂਬਰ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਹੈ ਕਿ ਮੀਡੀਆ ਵਿੱਚ ਇੱਕ ਪੱਤਰ ਪ੍ਰਚਲਿਤ ਹੈ ਜੋ ਪੰਜਾਬੀ ਵਿੱਚ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਮੁੱਖ ਮੰਤਰੀ, ਪੰਜਾਬ ਵੱਲੋਂ ਰਾਜਪਾਲ, ਪੰਜਾਬ ਨੂੰ ਪੀਏਯੂ, ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਲਿਖਿਆ ਗਿਆ ਸੀ। ਇਹ ਪੱਤਰ ਅੱਜ ਤੱਕ ਪੰਜਾਬ ਰਾਜ ਭਵਨ ਨੂੰ ਨਹੀਂ ਮਿਲਿਆ ਹੈ।
ਉਂਜ ਪੰਜਾਬ ਰਾਜ ਭਵਨ ਵਿੱਚ ਪ੍ਰਾਪਤ ਪੱਤਰ ਅੰਗਰੇਜ਼ੀ ਵਿੱਚ ਹੈ ਅਤੇ ਦੋਵਾਂ ਪੱਤਰਾਂ ਦੀ ਸਮੱਗਰੀ ਵੱਖ-ਵੱਖ ਹੈ।
ਪੰਜਾਬ ਰਾਜ ਭਵਨ ਨੇ ਮੁੱਖ ਮੰਤਰੀ ਪੰਜਾਬ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਦੀਆਂ ਦੋ ਚਿੱਠੀਆਂ ਵਿੱਚੋਂ ਕਿਹੜੀ ਚਿੱਠੀ ਪ੍ਰਮਾਣਿਕ ਹਨ ਅਤੇ ਪੰਜਾਬੀ ਵਿੱਚ ਲਿਖੀ ਚਿੱਠੀ ਨੂੰ ਪੰਜਾਬ ਰਾਜ ਭਵਨ ਨੂੰ ਭੇਜਣ ਤੋਂ ਪਹਿਲਾਂ ਅਤੇ ਬਿਨਾਂ ਮੀਡੀਆ ਵਿੱਚ ਕਿਉਂ ਪ੍ਰਸਾਰਿਤ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!