ਪੰਜਾਬ
ਰਾਜਪਾਲ ਨੂੰ ਦੋ ਪੱਤਰ ਜਾਰੀ ਕਰਨ ਦਾ ਮਾਮਲਾ, ਅਕਾਲੀ ਦਲ ਵਲੋਂ FIR ਦਰਜ਼ ਕਰਨ ਦੀ ਮੰਗ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜ਼ਾਰੀ ਕੀਤੀ ਗਏ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੱਤਰ ਨੇ ਰਾਜਨੀਤੀ ਗਰਮਾ ਦਿੱਤੀ ਹੈ। ਅਕਾਲੀ ਦਲ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਵਾਲ ਚੁਕੇ ਹਨ। ਸਾਬਕਾ ਮੰਤਰੀ ਅਕਾਲੀ ਆਗੂ ਡਾ ਦਲਜੀਤ ਸਿੰਘ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਰਾਜ ਦੇ ਸੰਵਿਧਾਨਕ ਮੁਖੀ ਨਾਲ ਧੋਖਾ ਹੈ। ਇਸ ਮਾਮਲੇ ਵਿਚ FIR ਦਰਜ਼ ਹੋਣੀ ਚਾਹੀਦੀ ਹੈ । ਇਸ ਦੇ ਨਾਲ ਹੀ ਇਸ ਮਾਮਲੇ ਵੀ ਵਿੱਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।