* ਵਿੱਤੀ ਅੰਕੜਿਆਂ ਦਾ ਸੱਚ :ਪੰਜਾਬ ਸਰਕਾਰ ਨੇ 6 ਮਹੀਨੇ ਵਿੱਚ ਲਿਆ 11464 .68 ਕਰੋੜ ਦਾ ਕਰਜ਼ਾ*
*ਜੀ ਐਸ ਟੀ , ਸਟੈਪ ਡਿਊਟੀ , ਪੈਟਰੋਲ , ਜਮੀਨ ਮਾਲੀਆ ਤੋਂ ਆਮਦਨ ਘਟੀ*
ਪੰਜਾਬ ਸਰਕਾਰ ਵਲੋਂ ਆਮਦਨ ਵਿੱਚ ਵਾਧੇ ਦੇ ਦਾਅਵੇ ਕੀਤੇ ਹੈ ਰਹੇ ਹਨ । ਜਦੋ ਕਿ ਅਸਲ ਵਿੱਚ ਪੰਜਾਬ ਸਰਕਾਰ ਦੀ ਦੇ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿੱਚ ਕਮੀ ਆਈ ਹੈ । ਪੰਜਾਬ ਦੀ ਵਿੱਤੀ ਹਾਲਤ ਇਸ ਸਮੇ ਜ਼ਿਆਦਾ ਵਧੀਆ ਨਹੀਂ ਹੈ ਅਤੇ ਜ਼ਿਆਦਾ ਸੁਧਾਰ ਵੀ ਨਜ਼ਰ ਨਹੀਂ ਆ ਰਿਹਾ ਹੈ ਓਥੇ ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਲੈ ਕੇ 30 ਸਤੰਬਰ ਤੱਕ 11464 .68 ਕਰੋੜ ਦਾ ਕਰਜ਼ਾ ਲਿਆ ਹੈ । ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 419 ਕਰੋੜ, ਮਈ ਵਿੱਚ 2447.54 ਕਰੋੜ , ਜੁਲਾਈ ਵਿੱਚ 3385.41 ਕਰੋੜ ਦਾ ਕਰਜ਼ਾ ਲਿਆ ਹੈ । ਇਸ ਤੋਂ ਇਲਾਵਾ ਅਗਸਤ ਵਿੱਚ 1466.62ਕਰੋੜ ਦਾ ਕਰਜ਼ਾ ਲਿਆ ਹੈ ਅਤੇ ਪਿਛਲੇ ਮਹੀਨੇ ਸਤੰਬਰ 5875.70 ਦਾ ਮਾਰਕੀਟ ਤੋਂ ਕਰਜ਼ਾ ਲਿਆ ਹੈ ।2021-22 ‘ਚ ਸਰਕਾਰ ਨੇ 6 ਮਹੀਨਿਆਂ ‘ਚ 9779.76 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਦਕਿ 2022-23 ‘ਚ 6 ਮਹੀਨਿਆਂ ‘ਚ 11664.98 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਪੰਜਾਬ ਸਰਕਾਰ ਦੇ 7803 ਕਰੋੜ ਰੁਪਏ ਵਿਆਜ ਵਿੱਚ ਚਲੇ ਗਏ ਹਨ । ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 914.41, ਮਈ ਵਿੱਚ 737.66 ਕਰੋੜ ,ਜੂਨ 1354.07 , ਜੁਲਾਈ ਵਿੱਚ 1165.13 ਕਰੋੜ , ਅਗਸਤ ਵਿੱਚ 1310.84 ,ਸਤੰਬਰ ਵਿੱਚ 2321.41 ਕਰੋੜ ਰੁਪਏ ਦਾ ਵਿਆਜ ਚੁਕਾਇਆ ਹੈ ।
ਪੰਜਾਬ ਸਰਕਾਰ ਦੀ ਜੀ ਐਸ ਟੀ ਤੋਂ ਆਮਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ 3 ਪ੍ਰਤੀਸ਼ਤ ਦੀ ਕਮੀ ਆਈ ਹੈ । ਸਟੈਪ ਡਿਊਟੀ ਤੋਂ ਆਮਦਨ ਵਿੱਚ 2 ਪ੍ਰਤੀਸ਼ਤ ਦੀ ਕਮੀ ਆਈ ਹੈ । ਜਮੀਨੀ ਆਮਦਨ ਵਿੱਚ 17 ਫ਼ੀਸਦੀ ਦੀ ਕਮੀ ਆਈ ਹੈ । ਪੈਟਰੋਲ ਤੋਂ ਆਮਦਨ ਵਿੱਚ 15 ਪ੍ਰਤੀਸ਼ਤ ਦੀ ਕਮੀ ਆਈ ਹੈ । ਸ਼ਰਾਬ ਤੋਂ ਆਮਦਨ ਵਿੱਚ 0.2 ਪ੍ਰਤੀਸ਼ਤ ਤੋਂ ਵੀ ਘੱਟ ਵੱਧ ਆਮਦਨ ਹੋਈ ਹੈ । ਕੇਂਦਰੀ ਕਰਾ ਦੇ ਰੂਪ ਵਿੱਚ ਆਮਦਨ ਵਿੱਚ 7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ । ਨਾਨ ਟੈਕਸ ਰੈਵੇਨਿਊ ਵਿੱਚ 15 ਫ਼ੀਸਦੀ ਦਾ ਵਾਧਾ ਹੋਇਆ ਹੈ ।
ਪੰਜਾਬ ਦਾ ਵਿੱਤੀ ਘਾਟਾ 8703.32 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਨਾਲੋਂ 3 ਫੀਸਦੀ ਵੱਧ ਹੈ। ਇਸ ਤਰ੍ਹਾਂ ਵਿੱਤੀ ਘਾਟਾ 11464.98 ਕਰੋੜ ਹੈ, ਜੋ ਪਿਛਲੇ ਸਾਲ ਨਾਲੋਂ 8 ਫੀਸਦੀ ਵੱਧ ਹੈ। ਮੁਢਲਾ ਘਾਟਾ 3661.47 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ।