ਪੰਜਾਬ
*ਫਿਜ਼ਿਕਸ ਲੈਕਚਰਾਰਾਂ ਨੇ ਪ੍ਰੈਕਟਿਕਲ ਦੀ ਤਿੰਨ ਦਿਨਾ ਵਰਕਸ਼ਾਪ ਵਿੱਚ ਭੌਤਿਕ ਵਿਗਿਆਨ ਦੇ ਪ੍ਰਯੋਗ ਕੀਤੇ*
ਐੱਸ.ਏ.ਐੱਸ. ਨਗਰ 30 ਨਵੰਬਰ ( )
ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾ ਰਹੇ ਫਿਜ਼ਿਕਸ ਲੈਕਚਾਰਾਂ ਦੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਵੱਖ-ਵੱਖ ਸਕੂਲਾਂ ਵਿੱਚ ਫਿਜ਼ਿਕਸ ਪੜ੍ਹਾ ਰਹੇ ਲੈਕਚਰਾਰਾਂ ਦੀ ਫਿਜ਼ਿਕਸ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕਰਵਾਉਣ ਦੀ ਓਰੀਐਂਟੇਸ਼ਨ ਕਰਨ ਲਈ 29-30 ਨਵੰਬਰ ਅਤੇ 1 ਦਸੰਬਰ ਨੂੰ ਤਿੰਨ ਦਿਨਾ ਸਿਖਲਾਈ ਵਰਕਸ਼ਾਪ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰ ਰਹੇ ਫਿਜ਼ਿਕਸ ਲੈਕਚਰਾਰਾਂ ਨੂੰ ਜਸਵਿੰਦਰ ਕੌਰ ਸਹਾਇਕ ਡਾਇਰੈਕਟਰ ਨੇ ਕਿਹਾ ਕਿ ਅਧਿਆਪਕ ਆਤਮਵਿਸ਼ਵਾਸ਼, ਕੌਸ਼ਲ ਅਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਨਾਲ ਵਿਦਿਆਰਥੀਆਂ ਨੂੰ ਉਹਨਾਂ ਦੇ ਮਿੱਥੇ ਟੀਚੇ ਵੱਲ ਅੱਗੇ ਵਧਾ ਸਕਦਾ ਹੈ। ਇਸ ਵਰਕਸ਼ਾਪ ਰਾਹੀ ਸਮੂਹ ਅਧਿਆਪਕਾਂ ਨੇ ਬਹੁਤ ਹੀ ਲਗਨ ਨਾਲ ਪ੍ਰਯੋਗ ਕੀਤੇ ਹਨ ਉਹਨਾਂ ਦਾ ਸੁਭਾਵਿਕ ਹੀ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਬਲਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਵੀ ਉਚੇਚੇ ਤੌਰ ‘ਤੇ ਇਸ ਵਰਕਸ਼ਾਪ ਦਾ ਦੌਰਾ ਕੀਤਾ ਅਤੇ ਆਪਣੇ ਪ੍ਰੇਰਣਾਦਾਇਕ ਵਿਚਾਰ ਰੱਖੇ।
ਸਿਖਲਾਈ ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰਿੰਸੀਪਲ ਸੰਧਿਆ ਸ਼ਰਮਾ ਜ਼ਿਲ੍ਹਾ ਮੈਂਟਰ ਫਿਜ਼ਿਕਸ ਨੇ ਦੱਸਿਆ ਕਿ ਸਮੂਹ ਫਿਜ਼ਿਕਸ ਲੈਕਚਰਾਰਾਂ ਨੂੰ ਫਿਜ਼ਿਕਸ ਪ੍ਰਯੋਗਸ਼ਾਲਾ ਵਿੱਚ ਸਿਖਲਾਈ ਵਰਕਸ਼ਾਪ ਦੌਰਾਨ ਸੀਨੀਅਰ ਅਧਿਆਪਕਾਂ ਦੀ ਅਗਵਾਈ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਭੌਤਿਕ ਵਿਗਿਆਨ ਵਿਸ਼ੇ ਦੇ ਪ੍ਰਯੋਗ ਕਰਵਾਏ ਗਏ ਹਨ। ਨੌਜਵਾਨ ਅਤੇ ਨਵੇਂ ਪਦ-ਉੱਨਤ ਹੋਏ ਫਿਜ਼ਿਕਸ ਲੈਕਚਰਾਰਾਂ ਨੇ ਇਸ ਸਿਖਲਾਈ ਵਰਕਸ਼ਾਪ ਨੂੰ ਬਹੁਤ ਜਿਆਦਾ ਲਾਹੇਵੰਦ ਦੱਸਿਆ। ਇਸ ਮੌਕੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰਿਤੂ ਸ਼ਰਮਾ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਦੇਵ ਕਰਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।