ਪੰਜਾਬ
*ਧੂਰੀ ਅਤੇ ਸੁਨਾਮ ਲਹਿਰਾਂ ਵਿਖੇ ਬਕਾਇਆ ਰਹਿੰਦੇ ਸੀਵਰੇਜ ਕੰਮਾਂ ਲਈ 19 .38 ਕਰੋੜ ਜਾਰੀ*
* ਕੈਬਿਨਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ*
ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਅਤੇ ਸੁਨਾਮ ਲਹਿਰਾਂ ਵਿਖੇ ਬਕਾਇਆ ਰਹਿੰਦੇ ਸੀਵਰੇਜ ਦੇ ਕੰਮਾਂ ਨੂੰ 100 ਪ੍ਰਤੀਸ਼ਤ ਕਵਰ ਕਰਨ ਲਈ ਕ੍ਰਮਵਾਰ 13 ਕਰੋੜ ਅਤੇ 6 .38 ਕਰੋੜ ਰੁਪਏ ( 19 .38 ਕਰੋੜ ) ਦੇ ਫੰਡ ਜਾਰੀ ਕਰਨ ਨੂੰ ਮੁੱਖ ਮੰਤਰੀ ਪੰਜਾਬ ਕਮ ਚੇਅਰਮੈਨ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ ਆਈ ਡੀ ਬੀ) ਵਲੋਂ ਪ੍ਰਵਾਨਗੀ ਦੇ ਦਿੱਤੀ ਹੈ ।