ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ) ਦੀ ਚੋਣ ਹੋਈ ( ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਕਰਾਗੇ ਪ੍ਰਫੁੱਲਿਤ : ਭਬਾਤ
ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ) ਦੀ ਚੋਣ ਹੋਈ ( ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਕਰਾਗੇ ਪ੍ਰਫੁੱਲਿਤ : ਭਬਾਤ)
ਚੰਡੀਗੜ: 8.12.2022
ਪੰਜਾਬ ਸਿਵਲ ਸਕੱਤਰੇਤ ਵਿੱਚ ਕੰਮ ਕਰਦੇ ਸਾਹਿਤ ਅਤੇ ਕਲਾ ਨੂੰ ਪਿਆਰ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਪੰਜਾਬੀ ਸਾਹਿਤਕਾਰ ਮਲਕੀਅਤ ਸਿੰਘ ਔਜਲਾ ਨੂੰ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਦਾ ਮੁੜ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਸਭਾ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਸਹੋਤਾ ਨੂੰ ਸਰਪ੍ਰਸਤ, ਰਾਜ ਕੁਮਾਰ ਸਾਹੋਵਾਲੀਆ ਨੂੰ ਸਲਾਹਕਾਰ, ਪਰਮਦੀਪ ਸਿੰਘ ਭਬਾਤ ਨੂੰ ਕੁਆਰਡੀਨੇਟਰ, ਗੁਰਮੀਤ ਸਿੰਗਲ ਨੂੰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਝੱਜ ਨੂੰ ਜਨਰਲ ਸਕੱਤਰ, ਜਸਪ੍ਰੀਤ ਸਿੰਘ ਰੰਧਾਵਾ ਨੂੰ ਸਹਾਇਕ ਸਕੱਤਰ, ਬਲਜਿੰਦਰ ਸਿੰਘ ਬੱਲੀ ਨੂੰ ਵਿੱਤ ਸਕੱਤਰ, ਦਵਿੰਦਰ ਸਿੰਘ ਜੁਗਨੀ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਿੱਚ ਕਮਲ ਸ਼ਰਮਾਂ, ਰੁਪਿੰਦਰ ਰੂਪੀ, ਸੁਰਜੀਤ ਸੁੰਮਨ, ਕਰਤਾਰ ਸਿੰਘ ਛੀਨਾ, ਸੰਦੀਪ ਕੰਬੋਜ, ਕੁਲਵੰਤ ਸਿੰਘ, ਗੁਰਿੰਦਰ ਬੈਦਵਾਣ ਅਤੇ ਕੁਲਵਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸਾਹਿਤ ਸਭਾ ਦੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸਕੱਤਰੇਤ ਦੇ ਸਾਹਿਤ ਅਤੇ ਕਲਾ ਵਿੱਚ ਦਿਲਚਸਪੀ ਰੱਖਣ ਵਾਲੇ ਕਰਮਚਾਰੀਆਂ ਨੂੰ ਅੱਗੇ ਲਿਆਉਣ ਲਈ ਅਗਲੇ ਸਾਲ ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਕਿਤਾਬਾਂ ਦੇ ਸਾਂਝੇ ਸੰਗ੍ਰਹਿ ਛਪਵਾਏ ਜਾਣਗੇ। ਵੱਖ ਵੱਖ ਖਿੱਤਿਆਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਮੁਲਾਜਮਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗ। ਪੰਜਾਬ ਸਕੱਤਰੇਤ ਸਟਾਫ ਐਸੋਸੀਸਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਕਿ ਸਕੱਤਰੇਤ ਦੀਆਂ ਸਾਰੀਆਂ ਜਥੇਬੰਦੀਆਂ ਸਕੱਤਰੇਤ ਸਾਹਿਤ ਸਭਾ ਨੂੰ ਸਹਿਯੋਗ ਦਿੰਦੀਆਂ ਰਹਿਣਗੀਆਂ।
ਜਾਰੀ ਕਰਤਾ: ਦਵਿੰਦਰ ਜੁਗਨੀ, ਪ੍ਰੈਸ ਸਕੱਤਰ, ਪੰਜਾਬ ਸਕੱਤਰੇਤ ਸਾਹਿਤ ਸਭਾ