* CM ਭਗਵੰਤ ਮਾਨ ਨੇ ਲਿਖਿਆ ਰਾਜਪਾਲ ਨੂੰ ਪੱਤਰ ; ਹਰਿਆਣਾ ਕੇਡਰ ਦੇ ਅਧਿਕਾਰੀ ਨੂੰ ਚੰਡੀਗੜ੍ਹ ਦਾ SSP ਲਗਾਉਣ ਤੇ ਕੀਤਾ ਇਤਰਾਜ*
*ਪੰਜਾਬ ਦੇ 3 ਆਈ ਪੀ ਐੱਸ ਅਧਿਕਾਰੀਆਂ ਦਾ ਪੈਨਲ ਚੰਡੀਗੜ੍ਹ ਦੇ ਐੱਸ ਐੱਸ ਪੀ ਦੀ ਪੋਸਟ ਲਈ ਭੇਜਾਂਗੇ : ਭਗਵੰਤ ਮਾਨ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਪੱਤਰ ਲਿਖ ਕੇ ਤੁਸੀਂ ਭਲੀ ਭਾਂਤ ਇਸ ਗੱਲ ਨੂੰ ਜਾਣਦੇ ਹੋ ਕੇ ਚੰਡੀਗੜ੍ਹ ਅੰਦਰ ਐੱਸ ਐੱਸ ਪੀ ਦੀ ਪੋਸਟ ਤੇ ਪੰਜਾਬ ਦਾ ਅਧਿਕਾਰੀ ਲੱਗਦਾ ਹੈ ਅਤੇ ਡੀ ਸੀ ਹਮੇਸ਼ਾ ਹਰਿਆਣਾ ਦਾ ਲੱਗਦਾ ਹੈ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ 2009 ਦੇ ਆਈ ਪੀ ਐੱਸ ਅਧਿਕਾਰੀ ਕੁਲਦੀਪ ਚਾਹਲ ਨੂੰ ਪਹਿਲਾ ਹੀ ਵਾਪਸ ਪੰਜਾਬ ਭੇਜ ਦਿੱਤਾ ਹੈ । ਉਨ੍ਹਾਂ ਦੀ ਜਗ੍ਹਾ ਤੇ ਹਰਿਆਣਾ ਦੇ ਅਧਿਕਾਰੀ ਨੂੰ ਐੱਸ ਐੱਸ ਪੀ ਦਾ ਚਾਰਜ ਦਿੱਤਾ ਗਿਆ ਹੈ । ਇਸ ਨਾਲ ਯੂ ਟੀ ਚੰਡੀਗੜ੍ਹ ਦੇ ਮਾਮਲਿਆਂ ਨੂੰ ਚਲਾਉਣ ਵਿੱਚ ਰਾਜਾਂ ਦਾ ਸੰਤੁਲਨ ਵਿਗੜੇਗਾ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਜੇ ਕਿਸੇ ਕਾਰਨ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭਜਿਆ ਗਿਆ ਹੈ ਤਾਂ ਪਹਿਲਾ ਹੀ ਪੰਜਾਬ ਤੋਂ 3 ਆਈ ਪੀ ਐੱਸ ਅਧਿਕਾਰੀਆਂ ਦਾ ਪੈਨਲ ਮੰਗ ਲੈਣਾ ਚਾਹੀਦਾ ਸੀ । ਮੁੱਖ ਮੰਤਰੀ ਨੇ ਕਿਹਾ ਜਲਦੀ ਹੀ ਅਸੀਂ ਪੰਜਾਬ ਦੇ ਆਈ ਪੀ ਐੱਸ ਅਧਿਕਾਰੀਆਂ ਦਾ ਪੈਨਲ ਚੰਡੀਗੜ੍ਹ ਦੀ ਐੱਸ ਐੱਸ ਪੀ ਦੀ ਪੋਸਟ ਲਈ ਭੇਜਾਂਗੇ । ਉਮੀਦ ਹੈ ਕਿ ਜਲਦੀ ਹੀ ਤੁਹਾਨੂੰ ਚੰਡੀਗੜ੍ਹ ਦਾ ਐੱਸ ਐੱਸ ਪੀ ਨਿਯੁਕਤ ਕਰਨ ਲਈ ਪੰਜਾਬ ਕੇਡਰ ਦਾ ਆਈ ਪੀ ਐੱਸ ਅਧਿਕਾਰੀ ਮਿਲੇਗਾ ।