ਪੰਜਾਬ

*ਪਨਬਸ ਕਰਮਚਾਰੀਆਂ ਦੀ ਹੜਤਾਲ ਜਾਰੀ , ਸੋਮਵਾਰ ਤਕ ਰਹੇਗਾ ਚੱਕਾ ਜਾਮ , ਲੋਕ ਪ੍ਰੇਸ਼ਾਨ*

ਪਨਬਸ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਹੈ । ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਨੂੰ ਸੜਕਾਂ ਤੇ ਲੰਬਾ ਇੰਤਜਾਰ ਕਰਨਾ ਪਾ ਰਿਹਾ ਹੈ । ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਵੀ ਭਗਤ ਨਾਲ ਮੀਟਿੰਗ ਹੋਈ ਸੀ । ਸਰਕਾਰ ਨਾਲ ਗੱਲਬਾਤ ਫੇਲ ਹੋ ਚੁੱਕੀ ਹੈ ਅਤੇ ਹੁਣ ਹੜਤਾਲ ਸੋਮਵਾਰ ਤਕ ਜਾਰੀ ਰਹੇਗੀ । ਪੰਜਾਬ ਦੇ ਮੁਖ ਸਕੱਤਰ ਹੁਣ ਪਨਬਸ ਦੇ ਕੱਚੇ ਕਰਮਚਾਰੀਆਂ ਨਾਲ ਸੋਮਵਾਰ ਨੂੰ ਮੀਟਿੰਗ ਕਰਨਗੇ । ਮਹਿਲਾਵਾਂ ਲਈ ਮੁਫ਼ਤ ਸਫ਼ਰ ਹੋਣ ਕਾਰਨ ਮਹਿਲਾਵਾਂ ਸਰਕਾਰੀ ਬੱਸਾਂ ਵਿਚ ਸਫ਼ਰ ਕਰਦੀਆਂ ਹਨ । ਇਸ ਸਮੇ ਪੀ ਆਰ ਟੀ ਸੀ ਦੀਆਂ ਬੱਸਾਂ ਚੱਲ ਰਹੀਆਂ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!