ਨੈਸ਼ਨਲ
ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਲਾਈ ਉੱਚ ਪੱਧਰੀ ਬੈਠਕ
ਕਈ ਦੇਸ਼ਾਂ ਵਿਚ ਵੱਧ ਰਹੇ ਕੋਵਿਡ ਦੇ ਮਾਮਲਿਆਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਬੁਲਾਈ ਹੈ । ਜਿਸ ਵਿਚ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਰਹਿਣਗੇ ਕੋਰੋਨਾ ਦਾ ਖ਼ਤਰਾ ਫਿਰ ਵੱਧ ਰਿਹਾ ਹੈ ।
ਕੋਰੋਨਾ ਦੇ BF-7 ਵੇਰੀਐਂਟ ਨੂੰ ਲੈ ਕੇ ਬੈਠਕ ਬੁਲਾਈ ਗਈ ਹੈ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ । ਇਸ ਬੈਠਕ ਵਿਚ ਕੁਝ ਵੱਡੇ ਫੈਸਲੇ ਹੋ ਸਕਦੇ ਹਨ । ਚੀਨ ਦੇ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ । ਭਾਰਤ ਵਿਚ 5 ਮਾਮਲੇ ਸਾਹਮਣੇ ਆਏ ਹਨ । ਭਾਰਤ ਸਰਕਾਰ ਪਹਿਲਾ ਹੀ ਕਈ ਵੱਡੇ ਕਦਮ ਚੁੱਕਣ ਜਾ ਰਹੀ ਹੈ । ਪ੍ਰਧਾਨ ਮੰਤਰੀ ਨੇ ਦੁਪਹਿਰ 2 ਵਜੇ ਬੈਠਕ ਬੁਲਾਈ ਹੈ । ਕੋਰੋਨਾ ਨਾਲ ਨਿਪਟਣ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ । ਭਾਰਤ ਵਿਚ 5 ਮਾਮਲੇ ਸਾਹਮਣੇ ਆਏ ਹਨ । ਭਾਰਤ ਸਰਕਾਰ ਰਾਜਾਂ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਨ । ਕੋਰੋਨਾ ਨੇ ਪਿਛਲੀ ਵਾਰ ਵੱਡੀ ਤਬਾਹੀ ਮਚਾਈ ਸੀ ਇਸ ਲਈ ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਬੈਠਕ ਬੁਲਾਈ ਹੈ ।