ਨੈਸ਼ਨਲ

ਕੋਰੋਨਾ ਨੂੰ ਲੈ ਕੇ ਦਿੱਲੀ ਸਰਕਾਰ ਵਲੋਂ ਤਿਆਰੀਆਂ ਪੂਰੀਆ : ਅਰਵਿੰਦ ਕੇਜਰੀਵਾਲ

ਕੋਰੋਨਾ ਵਾਇਰਸ ਨੂੰ ਲੈ ਕੇ ਮੀਟਿੰਗ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਨੂੰ ਲੈ ਕੇ ਸਰਕਾਰ ਦੀਆਂ ਤਿਆਰੀਆਂ ਪੂਰੀਆ ਹਨ । ਕੇਜਰੀਵਾਲ ਨੇ ਕਿਹਾ ਕਿ ਆਕਸੀਜਨ ਦੇ 6000 ਸਿਲੰਡਰ ਰਿਜ਼ਰਵ ਵਿਚ ਪਏ ਹਨ । ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦਿੱਕਤ ਆਈ ਸੀ ਕਿ ਕੀ ਰਾਜ ਕਹਿ ਦਿੰਦੇ ਸੀ ਸਾਡੇ ਕੋਲ ਆਕਸੀਜਨ ਹੈ ਲੈ ਲਓ ਪਰ ਸਾਡੇ ਕੋਲ ਟੈਂਕਰ ਦੀ ਕਮੀ ਸੀ ।  ਅੱਜ ਸਾਡੇ ਕੋਲ 12 ਆਪਣੇ ਟੈਂਕਰ ਅਤੇ 3 ਪ੍ਰਾਈਵੇਟ ਟੈਂਕਰ ਹਨ । ਅਗਰ ਜਰੂਰਤ ਪਈ ਤਾ ਅਸੀਂ ਟੈਂਕਰ ਦੀ ਕਮੀ ਪੂਰੀ ਕਰ ਲਈ ਹੈ । ਉਨ੍ਹਾਂ ਕਿਹਾ ਕਿ 380 ਐਮਬੂਲੈਂਸ ਦੀ ਤਿਆਰੀ ਹੈ । ਉਨ੍ਹਾਂ ਕਿਹਾ ਕਿ ਭਗਵਾਨ ਅੱਗੇ ਪ੍ਰਾਰਥਨਾ ਹੈ ਕਿ ਕੋਰੋਨਾ ਨਾ ਆਏ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਨਿਰਦੇਸ਼ ਦਵੇਗਾ ਉਨ੍ਹਾਂ ਦਾ ਅਸੀਂ ਪਾਲਣ ਕਰਾਂਗੇ । ਜਿਵੇ ਜਿਵੇ ਕੇਦਰ ਸਰਕਾਰ ਆਦੇਸ਼ ਦਵੇਗੀ ਉਸ ਦਾ ਅਸੀਂ ਪਾਲਣ ਕਰਾਂਗੇ । ਉਨ੍ਹਾਂ ਕਿਹਾ ਕਿ ਵੈਕਸੀਨ ਦੀ ਪਹਿਲੀ ਡੋਜ ਅਤੇ ਦੂਜੀ ਡੋਜ 100 ਫ਼ੀਸਦੀ ਲੱਗ ਚੁਕੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!