ਪੰਜਾਬ
ਮੈਗਾ ਪੀਟੀਐਮ’ ਇੰਸਪਾਇਰ ਮੀਟ 2 ਜ਼ੀਰੋ’ ਲਈ ਜ਼ਿਲ੍ਹੇ ਦੇ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ-ਡੀਈਓ ਬਲਜਿੰਦਰ ਸਿੰਘ
ਵੱਡੇ ਪੱਧਰ ਤੇ 'ਮਾਪੇ-ਅਧਿਆਪਕ ਮੀਟਿੰਗ' ਲਈ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ-ਡੀਈਓ ਅਸ਼ਵਨੀ ਕੁਮਾਰ ਦੱਤਾ
‘
ਐੱਸ ਏ ਐੱਸ ਨਗਰ: ਮਿਤੀ 23 ਦਸੰਬਰ()
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ,ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ‘ਮੈਗਾ ਪੀਟੀਐਮ’ ‘ਇੰਸਪਾਇਰ ਮੀਟ 2 ਜ਼ੀਰੋ’ ਮਾਪੇ-ਅਧਿਆਪਕ ਮਿਲਣੀ ਭਲਕੇ ਮਿਤੀ 24 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਰੱਖੀ ਗਈ ਹੈ।
ਜਾਣਕਾਰੀ ਦਿੰਦਿਆਂ ਡੀਈਓ ਸੈਕੰਡਰੀ ਬਲਜਿੰਦਰ ਸਿੰਘ ਅਤੇ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਦੱਸਿਆ ਗਿਆ ਕਿ ਪੀਟੀਐਮ ਇਸ ਵਾਰ ਵੱਡੇ ਪੱਧਰ ਤੇ ਹੋਵੇਗੀ 10 ਲੱਖ ਮਾਪਿਆਂ ਦੀ ਸ਼ਮੂਲੀਅਤ ਦਾ ਟੀਚਾ ਪੰਜਾਬ ਪੱਧਰ ਤੇ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਸੈਕੰਡਰੀ ਵਿੰਗ ਵਿੱਚ ਪੀਟੀਐਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮੂਹ ਅਧਿਆਪਕਾਂ ਦੁਆਰਾ ਮਾਪਿਆਂ ਲਈ ਸੱਦਾ ਪੱਤਰ ਬੱਚਿਆਂ ਦੁਆਰਾ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪ੍ਰਾਇਮਰੀ ਵਿੰਗ ਵਿੱਚ ਵੀ ਅਧਿਆਪਕਾਂ ਵਿੱਚ ਵੀ ਭਾਰੀ ਉਤਸ਼ਾਹ ਹੈ, ਸਕੂਲ ਮੁਖੀਆਂ ਵੱਲੋਂ ਸਮੂਹ ਮਾਪਿਆਂ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸੱਦਾ ਦਿੱਤਾ ਜਾ ਚੁੱਕਾ ਹੈ।
ਉਹਨਾਂ ਦੱਸਿਆ ਕਿ ਸਕੂਲ ਮੁਖੀਆਂ ਨਾਲ ਇਸ ਸੰਬੰਧੀ ਵਿਸਥਾਰ ਸਹਿਤ ਯੋਜਨਾਬੰਦੀ ਕਰ ਲਈ ਗਈ ਹੈ। ਸਮੂਹ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ,ਗ੍ਰਾਮ ਪੰਚਾਇਤਾਂ, ਸ਼ਹਿਰੀ ਕਮੇਟੀ ਮੈਂਬਰਾਂ, ਪਤਵੰਤਿਆਂ,ਦਾਨੀ ਸੱਜਣਾਂ,ਐਨ ਆਰ ਆਈਜ਼ ਨੂੰ ਆਪਣੇ ਸਰਕਾਰੀ ਸਕੂਲਾਂ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ।
ਡਿਪਟੀ ਡੀਈਓ ਸੈਕੰਡਰੀ ਡਾ.ਕੰਚਨ ਸ਼ਰਮਾਂ ਅਤੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵੱਲੋਂ ਆਪਣੇ ਦੁਆਰਾ ਸੋਸ਼ਲ ਮੀਡੀਆ ਰਾਹੀਂ,ਪ੍ਰੈਸ ਰਾਹੀਂ, ਅਨਾਊਂਸਮੈਂਟ ਰਾਹੀਂ ਪੀਟੀਐਮ ਦੇ ਸੱਦੇ ਪੱਤਰ ਸ਼ੇਅਰ ਕੀਤੇ ਗਏ ਹਨ ਤਾਂ ਕਿ ਮਾਪਿਆਂ ਅਤੇ ਪਤਵੰਤਿਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਹੋ ਸਕੇ।