ਪੀ ਸੀ ਐਸ ਐਸੋਸੀਏਸ਼ਨ ਤੇ ਵਿਜੀਲੈਂਸ ਆਹਮਣੇ ਸਾਹਮਣੇ : ਮੁੱਖ ਮੰਤਰੀ ਕੋਲ ਰੱਖੀ ਵਿਜੀਲੈਂਸ ਅਧਿਕਾਰੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ
ਨਰਿੰਦਰ ਸਿੰਘ ਧਾਲੀਵਾਲ ਨੂੰ ਤੁਰੰਤ ਰਿਹਾਅ ਕਰਨਾ ਯਕੀਨੀ ਬਣਾਇਆ ਜਾਵੇ
ਪੀ ਸੀ ਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗਿਰਫ਼ਤਾਰ ਕਰਨ ਅਤੇ ਪੀ ਸੀ ਐਸ ਅਧਿਕਾਰੀ ਤਰਸੇਮ ਚੰਦ ਖਿਲਾਫ ਵਿਜੀਲੈਂਸ ਵਲੋਂ ਮਾਮਲਾ ਦਰਜ ਤੋਂ ਬਾਅਦ ਪੀ ਸੀ ਐਸ ਐਸੋਸੀਏਸ਼ਨ ਤੇ ਵਿਜੀਲੈਂਸ ਆਹਮਣੇ ਸਾਹਮਣੇ ਆ ਗਏ ਹਨ । ਪੰਜਾਬ ਸਿਵਲ ਸਰਵਿਸਜ਼ ਅਫਸਰ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਸਾਫ ਕਰ ਦਿੱਤਾ ਹੈ ਕਿ ਇਹ ਹੁਣ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ ਕਿ ਉਹ ਪੀ ਸੀ ਐਸ ਅਧਿਕਾਰੀਆਂ ਦੇ ਡਿਊਟੀ ਤੇ ਵਾਪਸ ਆਉਂਣ ਦੀ ਤਾਰੀਖ ਤਹਿ ਕਰੇ ।
ਪੀ ਸੀ ਐਸ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਘੰਟਾ ਬੈਠਕ ਕੀਤੀ ਹੈ ਅਤੇ ਵਿਜੀਲੈਂਸ ਵਲੋਂ ਗਿਰਫ਼ਤਾਰ ਕੀਤੀ ਗਏ ਪੀ ਸੀ ਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਤੁਰੰਤ ਰਿਹਾ ਕਰਨ ਅਤੇ ਪੀ ਸੀ ਐਸ ਅਧਿਕਾਰੀ ਤਰਸੇਮ ਚੰਦ ਨੂੰ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਵਾਲੇ ਵਿਜੀਲੈਂਸ ਅਧਿਕਾਰੀਆਂ ਨੂੰ ਗਿਰਫ਼ਤਾਰ ਅਤੇ ਸਸ੍ਪੇੰਡ ਕਰਨ ਦੀ ਮੰਗ ਰੱਖ ਦਿੱਤੀ ਹੈ । ਇਸ ਦੇ ਨਾਲ ਹੀ ਕਿਹਾ ਹੈ ਕਿ ਨਰਿੰਦਰ ਸਿੰਘ ਧਾਲੀਵਾਲ ਨੂੰ ਤੁਰੰਤ ਰਿਹਾਅ ਕਰਨਾ ਯਕੀਨੀ ਬਣਾਇਆ ਜਾਵੇ । ਇਸ ਦੇ ਨਾਲ ਹੀ ਮੰਗ ਰੱਖੀ ਹੈ ਕਿ ਵਿਜੀਲੈਂਸ ਵਲੋਂ ਪਿਛਲੇ ਹਫਤੇ ਜੋ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਿਹੜੇ ਅਧਿਕਾਰੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹਨਾਂ ਦਾ ਰਿਵਿਊ ਕੀਤਾ ਜਾਵੇ । ਪੀ ਸੀ ਐਸ ਐਸੋਸੀਏਸ਼ਨ ਨੇ ਸਰਕਾਰ ਦੇ ਪਾਲੇ ਵਿਚ ਗੇਂਦ ਛੁੱਟ ਦਿੱਤੀ ਹੈ ।