ਅੱਤਵਾਦ ਦੌਰਾਨ ਗ੍ਰਿਫ਼ਤਾਰ ਪੁਲਿਸ ਮੁਲਾਜ਼ਮਾਂ ਨੂੰ ਰਿਹਾ ਕਰੇ ਸਰਕਾਰ: ਸ਼ਿਵ ਸੈਨਾ
ਸ਼ਿਵ ਸੈਨਾ ਪੰਜਾਬ ਨੇ ਗਵਰਨਰ ਹਾਊਸ ਵੱਲ ਕੱਢਿਆ ਨੰਗੇ ਪੈਰ ਮਾਰਚ
ਚੰਡੀਗੜ੍ਹ, 10 ਜਨਵਰੀ ( ): ਸ਼ਿਵ ਸੈਨਾ ਪੰਜਾਬ ਨੇ ਅੱਜ ਸਥਾਨਕ ਸੈਕਟਰ 42 ਦੇ ਚੌਕ ਤੋਂ ਪੰਜਾਬ ਦੇ ਗਵਰਨਰ ਹਾਊਸ ਵੱਲ ਨੰਗੇ ਪੈਰ ਮਾਰਚ ਕੱਢਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ ਨੇ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਛੱਡਣ ਤੋਂ ਪਹਿਲਾਂ ਅੱਤਵਾਦ ਦੇ ਸਮੇਂ ਆਪਣਾ ਫਰਜ਼ ਨਿਭਾਉਣ ਵਾਲੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕੀਤਾ ਜਾਵੇ ਜਿੰਨ੍ਹਾਂ ਨੂੰ ਗਲਤ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ 18 ਤੋਂ ਵੱਧ ਪੁਲਸ ਮੁਲਾਜ਼ਮ ਜੇਲਾਂ ਵਿਚ ਕੈਦ ਹਨ ਇਸ ਤੋਂ ਇਲਾਵਾ 80 ਤੋਂ ਵੱਧ ਪੁਲਸ ਅਫਸਰਾਂ ਅਤੇ ਮੁਲਾਜ਼ਮ ਨੂੰ ਝੂਠੇ ਕੇਸਾਂ ਦਾ ਲੰਬੇ ਸਮੇਂ ਤੋਂ ਤਰੀਕਾਂ ਭੁਗਤਣੀਆਂ ਪੈ ਰਹੀਆਂ ਹਨ|
ਉਕਤ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਨੂੰ ਮੰਜੂਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਭਾਰਤ ਇੱਕ ਹੈ ਤਾਂ ਹਰ ਸੂਬੇ ਵਿੱਚ ਕਾਨੂੰਨ ਨਿਯਮ ਵੀ ਇੱਕ ਹੀ ਹੋਣੇ ਚਾਹੀਦੇ ਹਨ। ਇਸ ਲਈ ਰਾਜਸਥਾਨ ਦੀ ਤਰਜ਼ ਤੇ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ। ਜਿਸ ਨਾਲ ਪੰਜਾਬ ਵਿੱਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪੈ ਸਕਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨ ਦੇ ਬਾਰਡਰ ਨੂੰ ਵਪਾਰ ਲਈ ਖੋਲਿਆ ਜਾਣਾ ਚਾਹੀਦਾ ਹੈ ਤਾਂ ਜੋ ਦੋਵਾਂ ਦੇਸ਼ਾਂ ਨੂੰ ਵਪਾਰਿਕ ਲਾਭ ਮਿਲ ਸਕੇ। ਉਕਤ ਆਗੂਆਂ ਨੇ ਮੰਗ ਕੀਤੀ ਕਿ ਇੰਨ੍ਹਾਂ ਮੰਗਾਂ ਵੱਲ ਫੌਰੀ ਤੌਰ ਤੇ ਧਿਆਨ ਦਿੱਤਾ ਜਾਵੇ|
ਇਸ ਮੌਕੇ ਪੰਜਾਬ ਰਾਜ ਭਵਨ ਤੋਂ ਪਹੁੰਚੇ ਅਫਸਰਾਂ ਨੇ ਸ਼ਿਵ ਸੈਨਾ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮੰਗ ਪੱਤਰ ਲੈਕੇ ਉਨ੍ਹਾਂ ਦੀ ਮੰਗਾਂ ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਹਾਮੀ ਵੀ ਭਰੀ|
ਇਸ ਮੌਕੇ ਸੰਦੀਪ ਥਾਪਰ, ਸਚਿਨ ਘਨੌਲੀ, ਲਲਿਤ ਸ਼ਰਮਾ, ਅਵਤਾਰ ਮੋਰੀਆ, ਸਤੀਸ਼ ਮਹਾਜਨ, ਰੋਹਿਤ ਮਹਾਜਨ, ਮਿੱਕੀ ਪੰਡਿਤ, ਰਾਕੇਸ਼ ਭੱਲਾ ਹੁਸ਼ਿਆਰਪੁਰ, ਨਰੋਤਮ ਭਾਟੀਆ ਡੇਰਾਬੱਸੀ, ਅਜੇਸ਼ ਪੰਡਿਤ, ਬਲਵਿੰਦਰ ਸਿੰਘ, ਸ਼ਿਵਾਏ ਬਲਵਿੰਦਰ, ਸੰਜੀਵ ਰਾਜਪੁਰਾ, ਸੰਜੀਵ ਸਿੰਗਲਾ, ਰਾਜੇਸ਼ ਗਰਗ ਮੁਕਤਸਰ ਸਾਹਿਬ, ਡਾ. ਸੋਨੂੰ, ਪ੍ਰਿੰਸ ਸ਼ਾਹ, ਗੁਰਦੇਵ ਰਾਜਪੁਰਾ, ਮੁਦਿਤ ਭਾਰਦਵਾਜ, ਪਰਵਿੰਦਰ, ਡਾ: ਵਿਨੋਦ, ਰਾਮ ਕੁਮਾਰ, ਅਸ਼ਵਨੀ ਚੋਪੜਾ, ਨੀਰਜ ਭਾਰਦਵਾਜ, ਅਮਿਤ ਕੌਡਲ, ਹੇਮੰਤ ਠਾਕੁਰ, ਭਾਨੂਪ੍ਰਤਾਪ, ਸੁਮਿਤ ਜਸੂਜਾ, ਪੰਕਜ ਚੋਪੜਾ, ਪ੍ਰਿੰਸ ਸ਼ਰਮਾ, ਜਸਵਿੰਦਰ ਕੁਮਾਰ, ਓਮਕਾਰ ਸਿੰਘ, ਸੰਨੀ ਧੰਮੀ, ਅਰਵਿੰਦ ਵਾਲੀਆ, ਮਨਜੀਤ ਜੀਤੀ ਮੋਰਿੰਡਾ, ਬੰਟੀ ਬਲੀਮ, ਸੁਮਿਤ ਕੰਵਲ, ਹੇਮੰਤ ਮਕੋਲ, ਸਤਪਾਲ ਗੰਗੂਵਾਲ, ਦਿਨੇਸ਼ ਭਨੋਟ, ਅਮਰੀਸ਼ ਆਹੂਜਾ ਆਦਿ ਮੌਜੂਦ ਸਨ|