ਨਰਮ ਤੇ ਹਸਮੁੱਖ ਸੁਭਾ ਦੇ ਮਨਜੀਤ ਸਿੱਧੂ CM ਭਗਵੰਤ ਮਾਨ ਦੇ ਓ ਐਸ ਡੀ Public Relation ਨਿਯੁਕਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਨੂੰ ਆਪਣਾ ਓ ਐਸ ਡੀ ਨਿਯੁਕਤ ਕਰ ਦਿੱਤਾ ਹੈ । ਮਨਜੀਤ ਸਿੰਘ ਸਿੱਧੂ ਕੋਲ ਪੱਤਰਕਾਰੀ ਦਾ ਲੰਬਾ ਤਜਰਬਾ ਹੈ । ਬੜੇ ਹੀ ਨਰਮ ਤੇ ਹਸਮੁੱਖ ਸੁਭਾ ਦੇ ਮਾਲਕ ਮਨਜੀਤ ਸਿੰਘ ਸਿੱਧੂ ਨੇ ਕਈ ਅਖਬਾਰਾਂ ਵਿਚ ਪੱਤਰਕਾਰੀ ਕੀਤੀ ਹੈ । ਇਸ ਤੋਂ ਬਾਅਦ ਉਹ ਭਗਵੰਤ ਮਾਨ ਦੇ ਨਾਲ ਜੁੜ ਗਏ ਹੈ । ਪਿਛਲੇ ਲਗਭਗ 11 ਸਾਲ ਤੋਂ ਉਹ ਪਾਰਟੀ ਨਾਲ ਜੁੜੇ ਹੋਏ ਹਨ । ਜਿਸ ਦੇ ਚਲਦੇ ਹੁਣ ਓਹਨਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ।
ਮਨਜੀਤ ਸਿੱਧੂ ਨੇ ਪੱਤਰਕਾਰੀ ਵਿਚ ਵੱਡਾ ਨਾਮ ਖੱਟਿਆ ਹੈ । ਬਤੋਰ ਪੱਤਰਕਾਰ ਓਹਨਾ ਨੇ ਇਕ ਪੱਤਰਕਾਰ ਦੀ ਜਿੰਮੇਵਾਰੀ ਨੂੰ ਸਹੀ ਤੇ ਜਿੰਮੇਵਾਰੀ ਨਾਲ ਨਿਭਾਇਆ ਅਤੇ ਇਕ ਵੱਡਾ ਮੁਕਾਮ ਹਾਸਲ ਕੀਤਾ । ਮਨਜੀਤ ਸਿੱਧੂ ਦੇ ਚੇਹਰੇ ਤੇ ਹਮੇਸ਼ਾ ਖੁਸ਼ੀ ਹੀ ਝਲਕਦੀ ਰਹੀ ਹੈ । ਮਨਜੀਤ ਸਿੱਧੂ ਪੱਤਰਕਾਰ ਰਹੇ ਹਨ ਇਸ ਲਈ ਉਹ ਪੱਤਰਕਾਰਤਾ ਨੂੰ ਸਹੀ ਤਰੀਕੇ ਨਾਲ ਸਮਝਦੇ ਹਨ । ਇਸ ਲਈ ਉਹ ਨਵੀ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਵਚਨਬੱਧਤਾ ਨਾਲ ਨਿਭਾਉਣਗੇ ।