ਮੁੱਖ ਸਕੱਤਰ ਆਈ ਏ ਐਸ ਨੀਲਿਮਾ ਮਾਮਲੇ ਵਿਚ ਕੱਲ੍ਹ ਸੋਪਣਗੇ ਮੁੱਖ ਮੰਤਰੀ ਨੂੰ ਰਿਪੋਰਟ
ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਮਾਤਾ ਦੇ ਨਾਮ ਤੇ ਵੀ ਪਲਾਟ
ਚੰਡੀਗੜ, 13 ਜਨਵਰੀ : ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਕਥਿਤ ਹਾਈ ਪ੍ਰੋਫ਼ਾਈਲ ਅਲਾਟਮੈਂਟ ਘੁਟਾਲੇ ਵਿਚ ਨਾਮਜਦ ਆਈ ਏ ਐਸ ਅਧਿਕਾਰੀ ਨੀਲਿਮਾ ਮਾਮਲੇ ਵਿਚ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ 14 ਜਨਵਰੀ ਨੂੰ ਆਪਣੀ ਰਿਪੋਰਟ ਸੋਪਣ ਜਾ ਰਹੇ ਹਨ ।
ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿਚ ਰਿਪੋਰਟ ਮੁੱਖ ਸਕੱਤਰ ਨੂੰ 2 ਦਿਨ ਪਹਿਲਾ ਸੋਪ ਦਿੱਤੀ ਹੈ । ਜਿਸ ਤੋਂ ਬਾਅਦ ਰਿਪੋਰਟ ਦਾ ਮੰਥਨ ਕਰਨ ਤੋਂ ਬਾਅਦ ਮੁੱਖ ਸਕੱਤਰ ਆਪਣੀ ਰਿਪੋਰਟ ਹੁਣ ਮੁੱਖ ਸਕੱਤਰ ਨੂੰ ਸੋਪ ਰਹੇ ਹਨ ।
ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈ ਏ ਐਸ ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ (ਪੀਐਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇੱਕ ਉਦਯੋਗਿਕ ਪਲਾਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ ਦੋਸ਼ਾਂ ਹੇਠਾਂ ਅਪਰਾਧਿਕ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਰੀਅਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਤਿੰਨ ਮਾਲਕਾਂ/ਭਾਈਵਾਲਾਂ ਨੂੰ ਵੀ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ।
ਆਈ ਏ ਐਸ ਨੀਲਿਮਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਆਈ ਏ ਐਸ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਨੀਲਿਮਾ ਖਿਲਾਫ ਮਾਮਲਾ ਦਰਜ ਕਰਨ ਦਾ ਮਾਮਲਾ ਉਠਾਇਆ ਸੀ ਅਤੇ ਕਿਹਾ ਗਿਆ ਸੀ ਕਿ ਨੀਲਿਮਾ ਮਾਮਲੇ ਵਿਚ ਕਨੂੰਨ ਅਨੁਸਾਰ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਮੁੱਖ ਸਕੱਤਰ ਤੋਂ ਰਿਪੋਰਟ ਮੰਗ ਲਈ ਸੀ । ਸੂਤਰਾਂ ਦਾ ਕਿਹਾ ਹੈ ਕਿ ਇਹ ਵੀ ਮਾਮਲਾ ਉੱਠ ਰਿਹਾ ਸੀ ਕਿ ਆਈ ਏ ਐਸ ਅਧਿਕਾਰੀ ਦੇ ਕਿਸੇ ਕਰੀਬੀ ਦਾ ਪਲਾਟ ਵੀ ਹੈ ਇਸ ਤੇ ਆਈ ਏ ਐਸ ਨੀਲਿਮਾ ਵਲੋਂ ਮੁੱਖ ਮੰਤਰੀ ਨੂੰ ਲਿਖ ਕੇ ਦੇ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਕਿਸੇ ਕਰੀਬੀ ਦਾ ਕੋਈ ਪਲਾਟ ਨਹੀਂ ਹੈ । ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਕਿਸੇ ਕਰੀਬੀ ਦਾ ਪਲਾਟ ਹੈ ਜਾ ਨਹੀਂ ਹੈ । ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਦੋਸ਼ ਹੈ ਕਿ ਉਨ੍ਹਾਂ ਦੇ ਕਰੀਬੀਆਂ ਦੇ ਦੋ ਪਲਾਟ ਹਨ । ਇਸ ਤੋਂ ਇਲਾਵਾ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਮਾਤਾ ਦੇ ਨਾਮ ਤੇ ਵੀ ਪਲਾਟ ਹੈ । ਮੁੱਖ ਸਕੱਤਰ ਵਲੋਂ ਹੁਣ ਕੱਲ੍ਹ ਰਿਪੋਰਟ ਦੇਣ ਤੋਂ ਬਾਅਦ ਸਾਫ ਹੀ ਜਾਵੇਗਾ ਕਿ ਅਸਲੀਅਤ ਕੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਇਸ ਆਈ ਏ ਐਸ ਐਸੋਸੀਏਸ਼ਨ ਵਲੋਂ ਜੋ 17 ਏ ਦਾ ਮਾਮਲਾ ਉਠਾਇਆ ਗਿਆ ਹੈ ਉਸ ਤੇ ਕਾਨੂੰਨੀ ਰਾਏ ਲਈ ਜਾ ਰਹੀ ਹੈ ਕਿ ਇਸ ਨਿਯਮ ਤਹਿਤ ਮੰਜੂਰੀ ਦੀ ਜਰੂਰਤ ਹੈ ਜਾ ਨਹੀਂ ਹੈ ।