ਛਿੱਬਰ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਪ੍ਰਧਾਨ , ਭੁੱਲਰ ਜਨਰਲ ਸਕੱਤਰ ,ਅਸ਼ਵਨੀ ਚਾਵਲਾ ਉਪ ਪ੍ਰਧਾਨ ਬਣੇ
ਚੰਡੀਗੜ੍ਹ 16 ਜਨਵਰੀ।
ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀ ਅੱਜ ਸਾਲ 2022-23 ਲਈ ਹੋਈ ਚੋਣ ਚ ਪੰਜਾਬੀ ਜਾਗਰਣ ਦੇ ਸੀਨੀਅਰ ਪਤਰਕਾਰ ਜੈ ਸਿੰਘ ਛਿੱਬਰ ਅਤੇ ਰੋਜ਼ਾਨਾ ਸਪੋਕਸਮੈਨ ਦੇ ਗੁਰਉਪਦੇਸ਼ ਭੁੱਲਰ ਜਨਰਲ ਸਕੱਤਰ ਚੁਣੇ ਗਏ ਹਨ। ਸੱਚ ਕਹੂੰ ਦੇ ਪੱਤਰਕਾਰ ਅਸ਼ਵਨੀ ਚਾਵਲਾ ਉਪ ਪ੍ਰਧਾਨ ਦੀ ਚੋਣ ਜਿਤੇ ਹਨ।
ਜਿਕਰਯੋਗ ਹੈ ਕਿ ਪਹਿਲੀ ਵਾਰ ਵਿਧਾਨ ਸਭਾ ਗੈਲਰੀ ਚ ਤਿੰਨੇ ਅਹੁਦਿਆਂ ਉਪਰ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਆਏ ਹਨ।ਇਹ ਚੋਣ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਦੀ ਦੇਖ ਰੇਖ ਚ ਹੋਈ।ਸਰਬਸਮਤੀ ਨ ਹੋਣ ਕਾਰਨ ਫੈਸਲਾ ਵੋਟਾਂ ਨਾਲ ਹੋਇਆ। ਇਸ ਚੋਣ ਵਿੱਚ 29 ਵਿੱਚੋ 3 ਗੈਰ ਹਾਜਿਰ ਹੋਣ ਕਰਕੇ ਕੁੱਲ 26 ਵੋਟਾਂ ਪਾਈਆ।
ਪ੍ਰਧਾਨ ਦੀ ਚੋਣ ਲਈ ਜਗਬਾਣੀ ਦੇ ਪੱਤਰਕਾਰ ਰਮਨਜੀਤ ਅਤੇ ਜੈ ਸਿੰਘ ਛਿੱਬਰ ਨੂੰ ਬਰਾਬਰ 13-13 ਵੋਟਾਂ ਮਿਲੀਆਂ। ਜਿਸ ਕਾਰਨ ਟਾਸ ਨਾਲ ਹੋਏ ਫੈਸਲੇ ਚ ਜੈ ਸਿੰਘ ਛਿੱਬਰ ਜੇਤੂ ਰਹੇ।
ਜਨਰਲ ਸਕੱਤਰ ਲਈ ਗੁਰਉਪਦੇਸ਼ ਭੁੱਲਰ ਅਤੇ ਅਜੀਤ ਦੇ ਵਿਕਰਮ ਜੀਤ ਚ ਫਸਵੇਂ ਮੁਕਾਬਲੇ ਚ 2 ਵੋਟਾਂ ਦੇ ਫਰਕ ਨਾਲ ਫੈਸਲਾ ਹੋਇਆ। ਗੁਰਉਪਦੇਸ਼ ਭੁੱਲਰ ਨੂੰ 14 ਅਤੇ ਵਿਕਰਮਜੀਤ ਮਾਨ ਨੂੰ 12 ਵੋਟਾਂ ਪਾਈਆ।
ਉਪ ਪ੍ਰਧਾਨ ਦੀ ਚੋਣ ਚ ਅਸ਼ਵਨੀ ਚਾਵਲਾ ਨੂੰ 18 ਵੋਟ ਅਤੇ ਆਜ ਤਕ ਦੇ ਸਤਿੰਦਰ ਚੌਹਾਨ ਨੂੰ 8 ਵੋਟਾਂ ਪਾਈਆ। ਅਸ਼ਵਨੀ ਚਾਵਲਾ ਨੇ ਰਿਕਾਰਡ 10 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਪ੍ਰੈਸ ਗੈਲਰੀ ਕਮੇਟੀ ਦਾ ਮੁੱਖ ਕੰਮ ਸਾਲ ਦੌਰਾਨ ਹੋ ਰਹੇ ਸੈਸ਼ਨਾਂ ਲਈ ਪਤਰਕਾਰਾਂ ਲਈ ਇੰਟਰੀ ਪਾਸ ਜਾਰੀ ਕਰਵਾਉਣ ਦੇ ਨਾਲ ਕਵਰੇਜ ਲਈ ਪ੍ਰਬੰਧ ਦੇਖਣਾ ਹੁੰਦਾ ਹੈ।